ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 5 ਹਜ਼ਾਰ ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਮਾਮਲੇ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਡਰੱਗ ਸਿੰਡੀਕੇਟ ਦਾ ਮੁੱਖ ਦੋਸ਼ੀ ਕਾਂਗਰਸ ਆਰਟੀਆਈ ਸੈੱਲ ਦਾ ਮੁਖੀ ਹੈ।
ਇਸ ਸਬੰਧੀ ਭਾਜਪਾ ਦੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ, "ਦਿੱਲੀ ਵਿੱਚ ਕੱਲ੍ਹ 5600 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ। ਇਹ ਮਾਤਰਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਯੂਪੀਏ ਸਰਕਾਰ (2006-2013) ਦੌਰਾਨ ਪੂਰੇ ਭਾਰਤ ਵਿੱਚ ਸਿਰਫ਼ 768 ਕਰੋੜ ਰੁਪਏ ਦੇ ਨਸ਼ੇ ਹੀ ਜ਼ਬਤ ਕੀਤੇ ਗਏ ਸਨ। " ਉਨ੍ਹਾਂ ਦੱਸਿਆ ਕਿ 2014-2022 ਤੱਕ ਭਾਜਪਾ ਸਰਕਾਰ ਨੇ 22,000 ਕਰੋੜ ਰੁਪਏ ਦੇ ਨਸ਼ੇ ਫੜੇ ਹਨ।
ਤੁਸ਼ਾਰ ਗੋਇਲ ਭਾਰਤੀ ਯੂਥ ਕਾਂਗਰਸ ਦੇ ਆਰਟੀਆਈ ਸੈੱਲ ਦੇ ਮੁਖੀ ਹਨ।
ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਮੁੱਖ ਮੁਲਜ਼ਮ ਅਤੇ ਡਰੱਗ ਸਿੰਡੀਕੇਟ ਦਾ ਆਗੂ ਤੁਸ਼ਾਰ ਗੋਇਲ ਭਾਰਤੀ ਯੂਥ ਕਾਂਗਰਸ ਦੇ ਆਰਟੀਆਈ ਸੈੱਲ ਦਾ ਮੁਖੀ ਹੈ। ਉਸ ਨੇ ਪੁੱਛਿਆ ਕਿ ਕਾਂਗਰਸ ਪਾਰਟੀ ਦਾ ਉਸ (ਤੁਸ਼ਾਰ ਗੋਇਲ) ਨਾਲ ਕੀ ਸਬੰਧ ਹੈ?… ਕੀ ਇਹ ਪੈਸਾ ਕਾਂਗਰਸ ਪਾਰਟੀ ਚੋਣਾਂ ਵਿਚ ਵਰਤ ਰਹੀ ਸੀ?… ਕੀ ਕੁਝ ਕਾਂਗਰਸੀ ਆਗੂਆਂ ਦਾ ਨਸ਼ਾ ਤਸਕਰਾਂ ਨਾਲ ਕੋਈ ਸਬੰਧ ਹੈ?