ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸ਼ਨੀਵਾਰ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਨਾਲ ਜੁੜੇ ਸਾਰੇ ਸਵਾਲਾਂ ਅਤੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਵੋਟਿੰਗ ਮਸ਼ੀਨਾਂ 100 ਫੀਸਦੀ ਸੁਰੱਖਿਅਤ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀਆਂ ਅਦਾਲਤਾਂ ਨੇ 40 ਵਾਰ ਈਵੀਐਮ ਸਬੰਧੀ ਚੁਣੌਤੀਆਂ ਨੂੰ ਰੱਦ ਕਰ ਦਿੱਤਾ ਹੈ ਅਤੇ ਹੁਣ ਅਦਾਲਤਾਂ ਨੇ ਜੁਰਮਾਨੇ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਸੀਈਸੀ ਦੇ ਅਨੁਸਾਰ, '40 ਵਾਰ ਇਸ ਦੇਸ਼ ਦੀਆਂ ਸੰਵਿਧਾਨਕ ਅਦਾਲਤਾਂ ਨੇ ਈਪੀਐਮ ਨਾਲ ਜੁੜੀਆਂ ਚੁਣੌਤੀਆਂ ਨਾਲ ਨਜਿੱਠਿਆ ਹੈ... ਕਿਹਾ ਗਿਆ ਸੀ ਕਿ ਈਵੀਐਮ ਨੂੰ ਹੈਕ ਕੀਤਾ ਜਾ ਸਕਦਾ ਹੈ, ਚੋਰੀ ਕੀਤਾ ਜਾ ਸਕਦਾ ਹੈ, ਨੁਕਸਾਨ ਹੋ ਸਕਦਾ ਹੈ, ਨਤੀਜੇ ਬਦਲ ਸਕਦੇ ਹਨ... ਹਰ ਵਾਰ ਸੰਵਿਧਾਨਕ ਅਦਾਲਤਾਂ ਨੇ ਇਸ ਨੂੰ ਖਾਰਜ ਕੀਤਾ।
ਉਨ੍ਹਾਂ ਕਿਹਾ, 'ਅਦਾਲਤਾਂ ਨੇ ਕਿਹਾ ਕਿ ਇਸ ਵਿੱਚ ਵਾਇਰਸ ਨਹੀਂ ਹੋ ਸਕਦਾ, ਛੇੜਛਾੜ ਨਹੀਂ ਹੋ ਸਕਦੀ... ਹੁਣ ਅਦਾਲਤਾਂ ਨੇ ਜੁਰਮਾਨੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਸੁਪਰੀਮ ਕੋਰਟ ਨੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।