ਜੁਆਇੰਟ ਫੋਰਮ ਕਮੇਟੀ ਦੇ ਸੱਦੇ ‘ਤੇ 2 ਦਿਨ ਦੀ ਛੁੱਟੀ ’ਤੇ ਸਮੂਹ ਮੁਲਾਜ਼ਮ - ਸਬ ਡਵੀਜ਼ਨ ਨਾਗੋਕੇ ਮੌੜ
🎬 Watch Now: Feature Video

ਤਰਨਤਾਰਨ:ਜੁਆਇੰਟ ਫੋਰਮ ਕਮੇਟੀ (Joint forum committee) ਦੇ ਸੱਦੇ ’ਤੇ ਤਰਨਤਾਰਨ ਵਿੱਚ ਮੁਲਾਜ਼ਮ ਦੋ ਦਿਨ ਦੀ ਸਮੂਹਕ ਛੁੱਟੀ ’ਤੇ (Employee in Taran Taaran went on mass leave) ਚਲੇ ਗਏ ਹਨ। ਉਨ੍ਹਾਂ ਇਥੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ (Raised slogans against govt.) ਕੀਤੀ। ਜਿਲਾ ਤਰਨ ਤਾਰਨ ਦੇ ਸਬ ਡਵੀਜ਼ਨ ਨਾਗੋਕੇ ਮੌੜ (Sub Division Nagoke Maur) ਦੇ ਸਮੂਹ ਕਰਮਚਾਰੀ ਜੁਆਇੰਟ ਫੋਰਮ ਦੇ ਸੱਦੇ ਤੇ ਗਰੇਡ ਪੇ ,ਪੇ ਬੈਡ ਨਾ ਮਿਲਣ ਕਰਕੇ ਦੋ ਦਿਨ ਸਮੂਹਿਕ ਮੁਲਾਜ਼ਮ ਛੁੱਟੀ ਤੇ ਗਏ ਇਸ ਮੌਕੇ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਸਬ ਡਵੀਜ਼ਨ ਦੇ ਪ੍ਰਧਾਨ ਰਛਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੇ ਬੈਡ ਤੇ ਸਾਡੀਆਂ ਹੱਕੀ ਮੰਗਾਂ ਨਾ ਮੰਨੀਆਂ ਗਈ ਤੇ ਅੱਗੇ ਤੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।