ਫਰਦ ਲਈ ਹੁਣ ਨਹੀਂ ਹੋਣਾ ਪਵੇਗਾ ਖੱਜਲ-ਖੁਆਰ - ਫਰਦ ਲਈ ਹੁਣ
🎬 Watch Now: Feature Video

ਜਲੰਧਰ: ਪੰਜਾਬ ਸਰਕਾਰ (Government of Punjab) ਵੱਲੋਂ ਜ਼ਮੀਨ ਦੀ ਫਰਦ ਨੂੰ ਲੈ ਕੇ ਹੋ ਰਹੀ ਖੱਜਲ-ਖੁਆਰੀ ਤੋਂ ਹੁਣ ਪੰਜਾਬ ਵਾਸੀਆਂ ਨੂੰ ਛੁਟਕਾਰਾ ਦਿਵਾਉਣ ਦੇ ਮਕਸਦ ਨਾਲ ਪੰਜਾਬ ਭਰ ਦੇ ਫਰਦ ਕੇਂਦਰਾਂ ਨੂੰ ਆਨਲਾਈਨ (Online) ਇੰਟਰਲੰਕ ਕੀਤਾ ਹੈ। ਜਿਸ ਤੋਂ ਬਾਅਦ ਕੋਈ ਵੀ ਵਿਅਕਤੀ ਆਪਣੀ ਕਿਸੇ ਵੀ ਸ਼ਹਿਰ ਦੀ ਜ਼ਮੀਨ ਦੀ ਫਰਦ ਕਿਸੇ ਵੀ ਸ਼ਹਿਰ ਤੋ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਕੱਢਵਾ ਸਕਦੇ ਹਨ। ਫਗਵਾੜਾ ਵਿਖੇ ਵੀ ਇਸ ਕੰਮ ਦੀ ਸ਼ੁਰੂਆਤ ਤਹਿਸੀਲਦਾਰ ਨਵਦੀਪ ਭੋਗਲ ਵੱਲੋ ਕਰਵਾਈ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਕਈ ਬਾਰ ਦੂਸਰੇ ਸ਼ਹਿਰ ਤੋ ਆਪਣੀ ਜ਼ਮੀਨ ਦੀ ਫਰਦ ਕਢਵਾਉਣ ਲਈ ਭਟਕਣਾ ਪੈਂਦਾ ਸੀ ਤੇ ਕਈ ਕਈ ਚੱਕਰ ਲਗਾਉਣੇ ਪੈਂਦੇ ਸਨ, ਪਰ ਹੁਣ ਪੰਜਾਬ ਸਰਕਾਰ (Government of Punjab) ਨੇ ਇਸ ਕੰਮ ਨੂੰ ਅਸਾਨ ਕਰਦੇ ਹੋਏ ਫਰਦ ਕੇਂਦਰਾ ਨੂੰ ਆਨਲਾਈਨ (Online) ਕਰ ਦਿੱਤਾ ਹੈ।