ਲੁਧਿਆਣਾ 'ਚ ਫ਼ਿਰ ਬਦਲੇ ਮੌਸਮ ਦੇ ਮਿਜਾਜ਼ - weather
🎬 Watch Now: Feature Video
ਲੁਧਿਆਣਾ 'ਚ ਸ਼ੁੱਕਰਵਾਰ ਸਵੇਰੇ ਮੀਂਹ ਪੈਣ ਨਾਲ ਮੌਸਮ ਖੁਸ਼ਨੁਮਾ ਹੋ ਗਿਆ। ਬੀਤੇ ਦਿਨੀਂ ਵੀਰਵਾਰ ਨੂੰ ਵੀ ਇਲਾਕੇ 'ਚ ਮੀਂਹ ਪੈਣ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ। ਸੂਬੇ 'ਚ ਲਗਾਤਾਰ ਪੈ ਰਹੇ ਮੀਂਹ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਉਧਰ, ਮੀਂਹ ਨਾਲ ਕਈ ਥਾਂ ਪਾਣੀ ਇਕੱਤਰ ਹੋਣ ਨਾਲ ਟ੍ਰੈਫਿਕ 'ਤੇ ਬ੍ਰੇਕਾਂ ਲੱਗ ਗਈਆਂ ਹਨ। ਹਾਲਾਂਕਿ, ਇਹ ਮੀਂਹ ਕਿਸਾਨਾਂ ਦੀ ਝੋਨੇ ਦੀ ਫ਼ਸਲ ਲਈ ਕਾਫ਼ੀ ਲਾਹੇਵੰਦ ਸਾਬਿਤ ਹੋ ਰਿਹਾ ਹੈ।