ਕ੍ਰੈਸ਼ਰ ਪਾਲਿਸੀ ਵਿੱਚ ਨਹੀਂ ਬਦਲਾਅ, ਸਰਕਾਰ ਨੂੰ ਪੈਸੇ ਦੇਣ ਵਿੱਚ ਕ੍ਰੈਸ਼ਰ ਮਾਲਕਾਂ ਨੂੰ ਹੋ ਰਹੀ ਤਕਲੀਫ਼
🎬 Watch Now: Feature Video
ਰੋਪੜ ਵਿਖੇ ਪਹੁੰਚੇ ਕੈਬਨਿਟ ਮੰਤਰੀ (Cabinet Minister) ਹਰਜੋਤ ਸਿੰਘ ਬੈਂਸ ਨੇ ਝੋਨੇ ਦੀ ਸਿੱਧੀ ਬਿਜਾਈ (Direct sowing of paddy) ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦੇ ਐਲਾਨ ਨੂੰ ਜਲਦ ਅਮਲ ਵਿੱਚ ਲਿਆਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਸ਼ੁਰੂ ਹੋਣ ਦੇ ਨਾਲ ਹੀ ਕਿਸਾਨਾਂ ਨੂੰ ਪੈਸੇ ਮਿਲ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕ੍ਰੇਸ਼ਰ ਉਦਯੋਗ ਨਾਲ ਜੁੜੇ ਵਪਾਰੀਆਂ ਵੱਲੋ ਪਾਲਿਸੀ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਕੋਈ ਤੁੱਕ ਨਹੀਂ ਬਣਦਾ ਉਨ੍ਹਾਂ ਕਿਹਾ ਕਿ ਕ੍ਰੈਸ਼ਰ ਪਾਲਿਸੀ (Crasher policy) ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਜਾ ਰਿਹਾ ਹੈ। ਹਰਜੋਤ ਬੈਂਸ ਨੇ ਕ੍ਰੈਸ਼ਰ ਉਦਯੋਗ (Crusher industry) ਨਾਲ ਜੁੜੇ ਵਪਾਰੀਆਂ ਨੂੰ ਅਮੀਰ ਦੱਸਦਿਆਂ ਕਿਹਾ ਕਿ ਮਹਿੰਗੀਆਂ ਦੱਸ ਦੱਸ ਲੱਖ ਰੁਪਏ ਦੀਆਂ ਘੜੀਆਂ ਬੰਨਣ ਵਾਲੇ ਅਤੇ ਫਾਰਚੂਰਨਰ ਗੱਡੀਆਂ ਰੱਖਣ ਵਾਲੇ ਇਨਾ ਵਪਾਰੀਆਂ ਨੂੰ ਸਰਕਾਰ ਨੂੰ ਪੈਸੇ ਦੇਣ ਵਿੱਚ ਤਕਲੀਫ਼ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਪਹਿਲਾ ਕ੍ਰੈਸ਼ਰਾ ਵਾਲੇ ਰਾਜਨੀਤਕ ਲੋਕਾਂ ਨੂੰ ਲੱਖਾਂ ਰੁਪਏ ਦਾ ਮਹੀਨਾ ਦਿੰਦੇ ਸਨ ਅਤੇ ਹੁਣ ਉਨ੍ਹਾਂ ਨੂੰ ਕੇਵਲ ਇਹੀ ਕਿਹਾ ਜਾ ਰਿਹਾ ਹੈ ਸਰਕਾਰ ਨੂੰ ਫ਼ੀਸ ਦਿਓ (Pay the fee to the government) ਤਾਂ ਜੋ ਤੁਹਾਨੂੰ ਕਿਸੇ ਨੂੰ ਫਾਲਤੂ ਪੈਸਾ ਦੇਣ ਦੀ ਲੋੜ ਨਾ ਪਵੇ।