thumbnail

By

Published : Oct 6, 2022, 1:30 PM IST

ETV Bharat / Videos

RTI ਐਕਟਿਵਿਸਟ ਨੇ ਦਿਖਾਇਆ ਆਪ ਪਾਰਟੀ ਨੂੰ ਸ਼ੀਸ਼ਾ, ਪੰਜਾਬ ਦੇ ਪੈਸੇ ਦੀ ਬਰਬਾਦੀ ਕਰਨ ਦੇ ਲਾਏ ਇਲਜ਼ਾਮ

ਮਾਨਸਾ ਦੇ ਆਰਟੀਆਈ ਐਕਟਿਵਿਸਟ (RTI activist) ਮਾਣਕ ਗੋਇਲ ਨੇ ਪੰਜਾਬ ਸਰਕਾਰ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੈਸੇ ਨਾਲ ਦਿੱਲੀ ਦੇ ਸਕੂਲਾਂ ਦਾ ਪ੍ਰਚਾਰ ਗੁਜਰਾਤ (Promotion of Delhi schools in Gujarat) ਵਿੱਚ ਕੀਤਾ ਜਾ ਰਿਹਾ ਹੈ। ਜਿਵੇਂ ਕਿ ਪਹਿਲਾਂ ਵੀ ਦੇਖਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਖਜ਼ਾਨੇ ਦਾ ਹਰ ਰੋਜ਼ ਕਰੋੜਾਂ ਰੁਪਏ ਮੀਡੀਆ ਨੂੰ ਇਸ਼ਤਿਹਾਰ ਦੇ ਰੂਪ ਵਿੱਚ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ Google ਅਤੇ Youtube (Google and Youtube) ਦੇ ਇਸ਼ਤਿਹਾਰਾ ਰਾਂਹੀ ਦਿੱਲੀ ਦੇ ਸਕੂਲਾਂ ਦਾ ਪ੍ਰਚਾਰ ਗੁਜਰਾਤ ਵਿੱਚ ਕਰ ਰਹੀ ਹੈ। ਵੱਡੀ ਗੱਲ ਇਹ ਹੈ ਕਿ ਇਹਨਾਂ ਇਜ਼ਤਿਹਾਰਾਂ ਰਾਹੀਂ ਦਿੱਲੀ ਦੇ ਸਕੂਲਾਂ ਦਾ ਪ੍ਰਚਾਰ ਭਗਵੰਤ ਮਾਨ ਕਰ ਰਹੇ ਰਨ ਅਤੇ ਵਿੱਚ ਗੁਜਰਾਤੀ ਲਿਖੀ ਹੋਈ ਹੈ । ਹਰ ਰੋਜ਼ ਦਾ ਪੰਜਾਬ ਲੱਖਾਂ ਰੁਪਏ ਇੰਟਰਨੈੱਟ ਦੇ ਇਸ਼ਤਿਹਾਰਾਂ (Internet advertisements) ਉੱਤੇ ਲਗਾਇਆ ਜਾ ਰਿਹਾ ਕਿ ਤਾਂ ਕਿ ਗੁਜਰਾਤ ਵਿੱਚ ਵੋਟਾ ਲਈਆਂ ਜਾ ਸਕਣ। ਮਾਣਕ ਗੋਇਲ ਨੇ ਕਿਹਾ ਕਿ ਰਾਜਨੀਤੀ ਵਿੱਚ ਐਨੀ ਗਿਰਾਵਟ ਕਦੇ ਨਹੀਂ ਆਈ ਜਿੱਥੇ ਇੱਕ ਸੂਬੇ ਦੇ ਪੈਸੇ , ਦੂਜੇ ਸੂਬੇ ਦੀ ਮਸ਼ਹੂਰੀ ਕਰਨ ਲਈ ਵਰਤੇ ਜਾ ਰਹੇ ਹਨ ਤਾਂ ਕਿ ਤੀਜੇ ਸੂਬੇ ਵਿੱਚ ਵੋਟਾਂ ਲਈਆਂ ਜਾ ਸਕਣ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.