ਅਪਾਹਿਜ ਬਣ ਕੇ ਭੀਖ ਮੰਗਣ ਵਾਲੇ ਮੰਗਤੇ ਨੂੰ ਲੋਕਾਂ ਨੇ ਕੀਤਾ ਕਾਬੂ - Fake Bagger
🎬 Watch Now: Feature Video

ਗੁਰਦਾਸਪੁਰ: ਸ਼ਹਿਰ ਦੇ ਮੇਨ ਬਾਜ਼ਾਰ 'ਚ ਪਿਛਲੇ ਕੁੱਝ ਦਿਨਾਂ ਤੋਂ ਅਪਾਹਿਜ ਬਣ ਕੇ ਭੀਖ ਮੰਗ ਰਹੇ ਇੱਕ ਵਿਅਕਤੀ ਨੂੰ ਦੁਕਾਨਦਾਰਾਂ ਨੇ ਇਕੱਤਰ ਹੋ ਕੇ ਕਾਬੂ ਕੀਤਾ ਹੈ। ਇਸ ਦੌਰਾਨ ਸਮੂਹ ਦੁਕਾਨਦਾਰਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਉਕਤ ਵਿਅਕਤੀ ਇੱਥੇ ਭੀਖ ਮੰਗ ਰਿਹਾ ਸੀ ਜੋ ਆਪਣੇ ਆਪ ਨੂੰ ਅਪੰਗ ਦੱਸਣ ਦਾ ਨਾਟਕ ਕਰ ਰਿਹਾ ਸੀ। ਅਸਲੀਅਤ ਇਹ ਸੀ ਕਿ ਉਹ ਅਪੰਗ ਨਹੀਂ ਸੀ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰ ਰਿਹਾ ਸੀ। ਇਸ ਕਾਰਨ ਅੱਜ ਸਮੂਹ ਦੁਕਾਨਦਾਰ ਇਕੱਠੇ ਹੋ ਕੇ ਉਸ ਦਾ ਪਰਦਾਫਾਸ਼ ਕੀਤਾ ਇਸਦੇ ਬਾਅਦ ਉਕਤ ਮੰਗਤੇ ਨੇ ਮਾਫ਼ੀ ਮੰਗ ਕੇ ਆਪਣਾ ਖਹਿੜਾ ਛੁਡਾਇਆ।