ਡਿਊਟੀ 'ਤੇ ਆਉਣ ਤੇ ਘਰ ਜਾਣ ਤੋਂ ਪਹਿਲਾਂ ਸਫ਼ਾਈ ਕਰਮੀਆਂ ਨੂੰ ਕੀਤਾ ਜਾਵੇਗਾ ਸੈਨੇਟਾਇਜ਼
🎬 Watch Now: Feature Video
ਹੁਸ਼ਿਆਰਪੁਰ: ਦੇਸ਼ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਲੋਕਾਂ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ, ਉੱਥੇ ਹੀ ਇਸ ਲੜਾਈ ਵਿੱਚ ਡਾਕਟਰ ਤੇ ਪੁਲਿਸ ਕਰਮਚਾਰੀ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ। ਸਫ਼ਾਈ ਕਰਮਚਾਰੀਆਂ ਦਾ ਵੀ ਅਹਿਮ ਯੋਗਦਾਨ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਸਫਾਈ ਕਰਮਚਾਰੀਆਂ ਲਈ ਲਗਾਈ ਗਈ ਇੱਕ ਸੈਨੀਟਾਈਜ਼ਰ ਮਸ਼ੀਨ ਦਾ ਉਦਘਾਟਨ ਉਪਰੰਤ ਕੀਤਾ ਗਿਆ। ਅਰੋੜਾ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਦਾ ਜ਼ਿੰਮਾ ਵੀ ਸਰਕਾਰ ਦੇ ਹਵਾਲੇ ਹੈ, ਇਸ ਲਈ ਹੁਸ਼ਿਆਰਪੁਰ ਵਿੱਚ ਇੱਕ ਮਸ਼ੀਨ ਲਗਾਈ ਗਈ ਹੈ, ਤਾਂ ਕਿ ਸਫਾਈ ਕਰਮਚਾਰੀ ਆਪਣੇ ਆਪ ਨੂੰ ਡਿਊਟੀ ਉਤੇ ਆਉਣ ਅਤੇ ਘਰ ਜਾਣ ਤੋਂ ਪਹਿਲਾਂ ਸੈਨੇਟਾਈਜ਼ ਕਰ ਸਕਣ।