ਸੱਚੀ ਸੇਵਾ ਸੁਸਾਇਟੀ ਯੂਰੋਪ ਨੇ ਗਰੀਬ ਪਰਿਵਾਰ ਦੀ ਧੀ ਦਾ ਕਰਵਾਈਆ ਵਿਆਹ
🎬 Watch Now: Feature Video
ਹੁਸ਼ਿਆਰਪੁਰ: ਜ਼ਿਲ੍ਹੇ ’ਚ ਸਮਾਜ ਸੇਵੀ ਸੰਸਥਾ ਸੱਚੀ ਸੇਵਾ ਸੋਸਾਇਟੀ ਯੂਰੋਪ ਵੱਲੋਂ ਪਿੰਡ ਦਦਿਆਲ ਵਿੱਚ ਇੱਕ ਗ਼ਰੀਬ ਧੀ ਦਾ ਵਿਆਹ ਕਰਕੇ ਸਮਾਜ ਨੂੰ ਚੰਗੀ ਸੇਧ ਦੇਣ ਦਾ ਉਪਰਾਲਾ ਕੀਤਾ ਹੈ। ਸੱਚੀ ਸੇਵਾ ਸੁਸਾਇਟੀ ਯੂਰੋਪ ਦੇ ਸਮਾਜ ਸੇਵਕ ਲੱਕੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਦਦਿਆਲ ਦੀ ਧੀ ਜੋ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਹੈ ਅਤੇ ਉਹ ਗ਼ਰੀਬੀ ਦੇ ਕਾਰਨ ਵਿਆਹ ਕਰਵਾਉਣ ਦੇ ਵਿਚ ਅਸਮਰੱਥ ਹੈ ਤਾਂ ਉਨ੍ਹਾਂ ਸੱਚੀ ਸੇਵਾ ਸੁਸਾਇਟੀ ਯੂਰੋਪ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਦੀ ਸੰਸਥਾ ਵੱਲੋਂ ਪਰਿਵਾਰ ਦੀ ਮਦਦ ਕੀਤੀ ਗਈ। ਇਸ ਸਬੰਧ ਵਿੱਚ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸੱਚੀ ਸੇਵਾ ਸੁਸਾਇਟੀ ਯੂਰੋਪ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਨੇ ਸੰਸਥਾਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਵੀ ਕੀਤੀ।