ਲੁਧਿਆਣਾ ਬੱਸ ਸਟੈਂਡ ਕੋਲ ਹੋਇਆ ਸੜਕ ਹਾਦਸਾ, ਤਿੰਨ ਲੋਕ ਹੋਏ ਜ਼ਖਮੀ - ludhiana road accident
🎬 Watch Now: Feature Video
ਲੁਧਿਆਣਾ ਦੇ ਬੱਸ ਸਟੈਂਡ ਕੋਲ ਇੱਕ ਸੜਕ ਹਾਦਸਾ ਵਾਪਰਨ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ। ਹਾਦਸਾ ਉਸ ਵੇਲੇ ਵਾਪਰਿਆ ਜਦ ਇੱਕ ਕਾਰ ਅਤੇ ਮੋਟਰਸਾਈਕਲ ਦੋ ਬੱਸਾਂ ਦੇ ਵਿਚਕਾਰ ਆ ਗਏ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਬੱਸ ਸਟੈਂਡ ਨੇੜੇ ਪੁਲ 'ਤੇ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਬੱਸਾਂ ਵੱਲੋਂ ਸਵਾਰੀਆਂ ਪਿੱਛੇ ਹੀ ਉਤਾਰੀਆਂ ਜਾ ਰਹੀਆਂ ਸਨ ਅਤੇ ਇਸ ਤਰ੍ਹਾਂ ਇੱਕ ਕਾਰ ਤੇਜ਼ ਰਫ਼ਤਾਰ ਨਾਲ ਆਈ ਤੇ ਉਸ ਤੋਂ ਕੰਟਰੋਲ ਨਹੀਂ ਹੋਇਆ ਅਤੇ ਸਿੱਧਾ ਬੱਸ ਦੀ ਲਪੇਟ 'ਚ ਆ ਗਈ।