ਹੈਰੋਇਨ ਸਣੇ ਹੈਡ ਕਾਂਸਟੇਬਲ ਤੇ ਫ਼ੌਜ ਵਿੱਚੋਂ ਰਿਟਾਇਰ ਕੈਪਟਨ ਗ੍ਰਿਫ਼ਤਾਰ - ਹੈਡ ਕਾਂਸਟੇਬਲ ਤੇ ਫ਼ੌਜੀ ਕੋਲੋਂ ਹੈਰੋਇਨ ਬਰਾਮਦ
🎬 Watch Now: Feature Video
ਪਠਾਨਕੋਟ: ਐਸਟੀਐਫ ਟੀਮ ਨੇ ਹੈਰੋਇਨ ਸਣੇ ਹੈਡ ਕਾਂਸਟੇਬਲ ਤੇ ਫੌਜ ਵਿੱਚੋਂ ਰਿਟਾਇਰ ਕੈਪਟਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਐਸਟੀਐਫ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਲੋਕ ਨਸ਼ੇ ਦੀ ਖੇਪ ਲੈ ਕੇ ਪੰਜਾਬ ਵਿਚ ਦਾਖ਼ਲ ਹੋ ਰਹੇ ਹਨ ਜਿਸ ਤੋਂ ਬਾਅਦ ਐਸਟੀਐਫ ਨੇ ਨਾਕਾ ਲਗਾ ਕੇ ਚੈਕਿੰਗ ਸ਼ੁਰੂ ਕੀਤੀ ਤਾਂ ਇਕ ਸਕੋਰਪਿਓ ਕਾਰ ਵਿੱਚ ਸਵਾਰ ਤਿੰਨ ਲੋਕਾਂ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਅੰਤਰਾਸ਼ਟਰੀ ਬਜ਼ਾਰ ਵਿੱਚ ਕੀਮਤ 1 ਕਰੋੜ 20 ਲੱਖ ਰੁਪਏ ਦੱਸੀ ਜਾ ਰਹੀ ਹੈ। ਇਨ੍ਹਾਂ ਤਸਕਰਾਂ ਵਿੱਚੋਂ ਇੱਕ ਫ਼ੌਜ ਦਾ ਰਿਟਾਇਰ ਕੈਪਟਨ ਅਤੇ ਦੂਜਾ ਪੁਲਿਸ ਦੀ 15 ਆਈ ਆਰ ਬੀ ਦਾ ਹੈਡ ਕਾਂਸਟੇਬਲ ਹੈ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਸਨ।