ਮੀਂਹ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਦਿੱਤੀ ਰਾਹਤ - ਝੋਨੇ ਦੀ ਫਸਲ
🎬 Watch Now: Feature Video

ਰੂਪਨਗਰ: ਅੱਤ ਗਰਮੀ ਤੋਂ ਬਾਅਦ ਅੱਜ ਰੂਪਨਗਰ ਸ਼ਹਿਰ ਵਿੱਚ ਮੀਂਹ ਪਿਆ ਜਿਸ ਨਾਲ ਰੂਪਨਗਰ ਵਾਸੀਆਂ ਨੂੰ ਕਾਫੀ ਰਾਹਤ ਮਿਲੀ ਹੈ। ਮੀਂਹ ਪੈਣ ਨਾਲ ਸ਼ਹਿਰ ਵਾਸੀਆਂ ਦੇ ਚਿਹਰੇ ਖਿੜ ਗਏ ਹਨ ਤੇ ਉਹ ਇਸ ਮੀਂਹ ਦਾ ਪੂਰਾ ਅਨੰਦ ਮਾਣ ਰਹੇ ਹਨ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਤੜਕਸਰ ਤੋਂ ਸ਼ਹਿਰ ਵਿੱਚ ਮੀਂਹ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਸ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਇਹ ਮੀਂਹ ਝੋਨੇ ਦੀ ਫਸਲ ਲਈ ਕਾਫੀ ਲਾਹੇਵੰਦ ਹੈ।