ਕਪੂਰਥਲਾ ਪ੍ਰਸ਼ਾਸਨ ਨੇ ਰਣਧੀਰ ਕਾਲਜ 'ਚ ਕੀਤੀ ਮੌਕ ਡਰਿੱਲ
🎬 Watch Now: Feature Video
ਸੂਬਾ ਸਰਕਾਰ ਨੇ ਕੋਰੋਨਾ ਵਾਇਰਸ ਦੀ ਸਥਿਤੀ ਤੇ ਸਮੀਖਿਆ ਨੂੰ ਧਿਆਨ 'ਚ ਰੱਖਦੇ ਹੋਏ ਮੰਤਰੀ ਸਮੂਹ ਦਾ ਇੱਕ ਵਿਸ਼ੇਸ਼ ਵਫ਼ਦ ਬਣਾਇਆ ਹੈ। ਇਸ ਦੌਰਾਨ ਕਪੂਰਥਲਾ ਪ੍ਰਸ਼ਾਸਨ ਵੱਲੋਂ ਸਰਕਾਰੀ ਰਣਧੀਰ ਕਾਲਜ 'ਚ ਮੌਕ ਡਰਿੱਲ ਕੀਤੀ ਗਈ। ਇਸ ਮੌਕ ਡਰਿੱਲ 'ਚ ਇਟਲੀ ਦੇ ਇੱਕ ਵਿਦਿਆਰਥੀ ਨੂੰ ਵੀ ਬੁਲਾਇਆ ਗਿਆ, ਜੋ ਕਿ ਕੋਵਿਡ-19 ਦਾ ਪੀੜਤ ਹੈ। ਇਸ ਸਬੰਧਤ ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ ਵਰਿੰਦਰ ਪਾਲ ਬਾਜਵਾ ਨੇ ਦੱਸਿਆ ਕਿ ਇਸ ਮੌਕ ਡਰਿੱਲ ਰਾਹੀਂ ਕਾਲਜ ਦੇ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਤੋਂ ਨਜਿੱਠਣ ਦੇ ਨੁਕਸੇ ਦੱਸੇ ਗਏ ਹਨ।