ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ 39 ਲੋਕਾਂ ਦੇ ਲਏ ਗਏ ਸੈਂਪਲ: ਡਾ. ਜਸਬੀਰ ਸਿੰਘ - amples taken from 39 people
🎬 Watch Now: Feature Video

ਹੁਸ਼ਿਆਰਪੁਰ : ਜ਼ਿਲ੍ਹੇ ਵਿੱਚੋਂ ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਜ਼ਿਲ੍ਹੇ 'ਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ 39 ਲੋਕਾਂ ਦੇ ਨਵੇਂ ਸੈਂਪਲ ਲਏ ਗਏ ਹਨ। ਸਿਹਤ ਵਿਭਾਗ ਵੱਲੋਂ ਹੁਣ ਤੱਕ ਕੁੱਲ 1157 ਸੈਂਪਲ ਇਕੱਤਰ ਕੀਤੇ ਗਏ ਹਨ, ਜਿਸ ਚੋਂ 89 ਕੋਵਿਡ-19 ਦੇ ਪੌਜ਼ੀਟਿਵ ਮਰੀਜ਼ ਪਾਏ ਗਏ ਹਨ। ਨਵੇਂ ਸੈਂਪਲਾਂ ਮੁਤਾਬਕ 52 ਚੋਂ ਇੱਕ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਅਤੇ 51 ਦੀ ਰਿਪੋਰਟ ਨੈਗਟਿਵ ਆਈ ਹੈ। 373 ਸੈਂਪਲਾਂ ਦੀ ਰਿਪੋਟਰ ਦੀ ਆਉਣੀ ਬਾਕੀ ਹੈ। ਨਵੇਂ ਕੋਰੋਨਾ ਪੌਜ਼ੀਟਿਲ ਮਰੀਜ਼ ਦੀ ਪਛਾਣ ਨਰਾਇਣ ਗੜ੍ਹ ਤਹਿਸੀਲ ਦੂਸਹਾਂ ਦਾ ਰਹਿਣ ਵਾਲੇ 27 ਸਾਲਾ ਗੁਰਮੀਤ ਸਿੰਘ ਵਜੋਂ ਹੋਈ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਸਿਹਤ ਐਡਵਾਈਜਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।