ਫ਼ਗਵਾੜਾ 'ਚ ਪੁਤਲਾ ਫੂਕ ਕੇ ਦਿੱਤੀ 2020 ਨੂੰ ਵਿਦਾਈ - ਪੁਤਲਾ ਫੂਕ ਕੇ ਵਿਦਾਇਗੀ
🎬 Watch Now: Feature Video

ਫ਼ਗਵਾੜਾ: ਇੱਥੇ ਨਿੱਜੀ ਟਰਾਂਸਪੋਰਟਰ ਤੇ ਡਰਾਈਵਰਾਂ-ਕੰਡਕਟਰਾਂ ਨੇ ਅੱਜ ਸਾਲ 2020 ਨੂੰ ਬੜੇ ਹੀ ਦੁਖੀ ਮਨ ਦੇ ਨਾਲ ਪੁਤਲਾ ਫੂਕ ਕੇ ਵਿਦਾਇਗੀ ਦਿੱਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਾਲ 2020 'ਚ ਭਾਰਤ ਹੀ ਨਹੀਂ ਬਲਕਿ ਸਾਰੇ ਸੰਸਾਰ ਦੇ ਲਈ ਬੜਾ ਹੀ ਦੁੱਖ ਭਰਿਆ ਰਿਹਾ ਹੈ ਤੇ ਉਹ ਦੁਆ ਕਰਦੇ ਹਨ ਕਿ ਆਉਣ ਵਾਲਾ ਨਵਾਂ ਸਾਲ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਭਰਿਆ ਹੋਵੇ ਤੇ ਪ੍ਰਮਾਤਮਾ ਕੋਰੋਨਾ ਵਰਗੀ ਮਹਾਂਮਾਰੀ ਨੂੰ ਦੂਰ ਕਰ ਦੇਵੇ।