ਮੋਗਾ ਵਿੱਚ ਬੜ੍ਹੀ ਧੂਮਧਾਮ ਮਨਾਇਆ ਗਿਆ ਦੁਸਹਿਰਾ
🎬 Watch Now: Feature Video
ਮੋਗਾ: ਮੋਗਾ ਸ਼ਹਿਰ ਵਿੱਚ ਦੁਸਹਿਰਾ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਦੁਸਹਿਰਾ ਕਮੇਟੀ ਮੋਗਾ ਵੱਲੋਂ ਹਰ ਸਾਲ ਮੋਗਾ ਵਿੱਚ ਦੁਸਹਿਰਾ ਮਨਾਇਆ ਜਾਂਦਾ ਹੈ। ਅੱਜ ਦੇ ਦੁਸਹਿਰੇ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ, ਜੋ ਸਮੁੱਚੇ ਵਿਸ਼ਵ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਬੁਰਾਈ ਉੱਤੇ ਅੰਤਿਮ ਜਿੱਤ ਹਮੇਸ਼ਾ ਚੰਗਿਆਈ ਦੀ ਹੁੰਦੀ ਹੈ। ਰਾਵਣ, ਮੇਘਨਾਥ ਵਰਗੇ ਦੈਂਤ ਤ੍ਰੇਤਾ ਯੁਗ ਵਿੱਚ ਜਿੰਨੇ ਮਰਜ਼ੀ ਸ਼ਕਤੀਸ਼ਾਲੀ ਬਣ ਜਾਣ, ਪਰ ਫਿਰ ਵੀ ਉਹ ਭਗਵਾਨ ਸ਼੍ਰੀ ਰਾਮ ਦੀ ਸੱਚਾਈ ਅਤੇ ਨੇਕੀ ਦੀ ਸ਼ਕਤੀ ਦੇ ਸਾਹਮਣੇ ਜਿੱਤ ਨਹੀਂ ਸਕੇ।