ਮੋਦੀ ਸਰਕਾਰ ਨੇ ਸਾਜਿਸ਼ ਤਹਿਤ ਕੇਜਰੀਵਾਲ ਦੀਆਂ ਤਾਕਤਾਂ ਘਟਾਈਆਂ: ਸੰਧਵਾਂ
🎬 Watch Now: Feature Video
ਫ਼ਰੀਦਕੋਟ: ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਤਾਕਤਾਂ ਘੱਟ ਕਰਨ ਬਾਬਤ ਲੋਕ ਸਭਾ ’ਚ ਲਿਆਂਦੇ ਬਿੱਲ ਨੂੰ ਲੈ ਕੇ ਸਿਆਸਤ ਭਖਣ ਲੱਗ ਪਈ ਹੈ। ਕੋਟਕਪੂਰਾ ਤੋਂ ਵਿਧਾਇਕ ਅਤੇ ਆਪ ਪਾਰਟੀ ਤੋਂ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸੰਧਵਾਂ ਨੇ ਬੀਜੇਪੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਲਾਰਿਆਂ ਨਾਲ ਨਹੀਂ ਬਲਕਿ ਲੋਕਾਂ ਨਾਲ ਕੀਤੇ ਵਾਦਿਆਂ ਨੂੰ ਪੂਰਾ ਕਰਕੇ 3 ਵਾਰ ਮੁੱਖ ਮੰਤਰੀ ਬਣੇ ਹਨ। ਲੇਕਿਨ ਮੋਦੀ ਸਰਕਾਰ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਜੇਲ੍ਹਾਂ ਬਣਾਉਣ ਦੀ ਇਜਾਜ਼ਤ ਮੰਗੀ, ਜੋ ਕੇਜਰੀਵਾਲ ਨੇ ਨਹੀਂ ਦਿੱਤੀ। ਹੁਣ ਕੇਂਦਰ ਵੱਲੋਂ ਐਮਐਸਪੀ ਸਾਰੀਆਂ ਫ਼ਸਲ ’ਤੇ ਦੇਣ ਸਣੇ 3 ਨਵੇਂ ਖੇਤੀ ਕਾਨੂੰਨ ਰੱਦ ਕਰਨ ਬਾਰੇ ਬੋਲਣ ਦੀ ਸਜ਼ਾ ਦਿੱਤੀ ਜਾ ਰਹੀ ਹੈ।