ਬਟਾਲਾ ਵਾਸੀਆਂ ਨੇ ਫੂੱਲਾਂ ਨਾਲ ਕੀਤਾ ਪੁਲਿਸ ਦਾ ਸਵਾਗਤ - welcome police with flowers
🎬 Watch Now: Feature Video

ਗੁਰਦਾਸਪੁਰ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ ਲੌਕਡਾਊਨ ਹੈ ਅਤੇ ਪੰਜਾਬ ਭਰ 'ਚ ਕਰਫਿਊ ਲਾਗੂ ਹੈ। ਉੱਥੇ ਹੀ ਪੰਜਾਬ ਪੁਲਿਸ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਘਰ ਰਹਿਣ ਦੀ ਅਪੀਲ ਲਗਾਤਾਰ ਕਰ ਰਹੀ ਹੈ। ਜਿਸ ਦੇ ਚਲਦੇ ਬਟਾਲਾ ਪੁਲਿਸ ਵਲੋਂ ਇੱਕ ਫਲੈਗ ਮਾਰਚ ਕੀਤਾ ਗਿਆ। ਇਸ ਫਲੈਗ ਮਾਰਚ ਦੇ ਦੌਰਾਨ ਬਟਾਲਾ ਵਾਸੀਆਂ ਨੇ ਸ਼ਹਿਰ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਪੁਲਿਸ ਅਧਿਕਾਰੀਆਂ ਦਾ ਫੂੱਲਾਂ ਨਾਲ ਸਵਾਗਤ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਐਸਪੀ ਜਸਬੀਰ ਰਾਏ ਨੇ ਦੱਸਿਆ ਕਿ ਫਲੈਗ ਮਾਰਚ 'ਚ ਪੂਰੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਸ਼ਾਮਿਲ ਹਨ ਅਤੇ ਬਟਾਲਾ ਸ਼ਹਿਰ 'ਚ ਫਲੈਗ ਮਾਰਚ ਰਾਹੀਂ ਲੋਕਾਂ ਨੂੰ ਉਹ ਅਪੀਲ ਕਰ ਰਹੇ ਹਨ, ਕਿ ਉਹ ਇਸ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਕਰਫਿਊ ਨਿਯਮਾਂ ਦੀ ਉਲੰਘਣਾ ਨਾ ਕਰਨ ਅਤੇ ਘਰਾਂ 'ਚ ਰਹਿਣ ਅਤੇ ਪੁਲਿਸ ਦਾ ਸਹਿਯੋਗ ਕਰਨ।