thumbnail

By

Published : Dec 23, 2020, 9:09 PM IST

ETV Bharat / Videos

ਬੰਦ ਦੇ ਸੱਦੇ 'ਤੇ ਬਟਾਲਾ ਦੀਆਂ ਮੰਡੀਆਂ 'ਚ ਪਸਰੀ ਸੁੰਨ

ਗੁਰਦਾਸਪੁਰ: ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀਆਂ ਮੰਡੀਆਂ ਬੰਦ ਕਰਨ ਦੇ ਦਿੱਤੇ ਸੱਦੇ 'ਤੇ ਬਟਾਲਾ ਦੇ ਸਮੂਹ ਆੜ੍ਹਤੀਆਂ ਨੇ ਚਾਰ ਦਿਨਾਂ ਲਈ ਮੰਡੀਆਂ ਬੰਦ ਰੱਖੀਆਂ ਹੋਈਆਂ ਹਨ। ਮੰਡੀਆਂ ਵਿੱਚ ਕਿਤੇ ਵੀ ਕੋਈ ਕੰਮ ਵਿਖਾਈ ਨਹੀਂ ਦੇ ਰਿਹਾ। ਸਾਰੀਆਂ ਮੰਡੀਆਂ ਵਿੱਚ ਸੁੰਨ ਪਸਰੀ ਹੋਈ ਹੈ। ਇਸ ਮੌਕੇ ਆੜ੍ਹਤੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਆੜ੍ਹਤੀ ਤੇ ਕਿਸਾਨਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਉਹ ਕਿਸਾਨਾਂ ਨਾਲ ਡੱਟ ਕੇ ਖੜੇ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀਆਂ 'ਤੇ ਛਾਪਿਆਂ ਦੇ ਰੋਸ ਵੱਜੋਂ ਚਾਰ ਦਿਨਾਂ ਲਈ 25 ਤੱਕ ਮੰਡੀਆਂ ਬੰਦ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਰੱਦ ਕੀਤਾ ਜਾਵੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.