ਪਿੰਡ ਲੁਬਾਣਾ 'ਚ ਜੋੜ ਮੇਲਾ ਨੂੰ ਸਮਰਪਤ ਅਖੰਡ ਪਾਠ ਦੇ ਭੋਗ ਪਾਏ
ਨਾਭਾ: ਦਸਵੇਂ ਪਾਤਸ਼ਾਹ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ 'ਚ ਸਮਰਪਤ ਸਲਾਨਾ ਤਿੰਨ ਰੋਜ਼ਾ 'ਸ਼ਹੀਦੀ ਜੋੜ ਮੇਲੇ ਦੇ ਆਖਰੀ ਦਿਨ ਐਤਵਾਰ ਪਿੰਡ ਲੁਬਾਣਾ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਈਆਂ। ਮਲਕੀਤ ਕੰਬਾਈਨ ਦੇ ਐਮਡੀ ਚਰਨ ਸਿੰਘ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਜ਼ੋਰਾਵਰ ਸਿੰਘ ਨੇ ਕਿਹਾ ਕਿ ਛੋਟੇ ਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਪਿੰਡ ਵਿੱਚ ਹਰ ਸਾਲ ਦੀ ਤਰ੍ਹਾਂ ਜੋੜ ਮੇਲਾ ਮਨਾਇਆ ਗਿਆ ਤੇ ਅੱਜ ਆਖ਼ਰੀ ਦਿਨ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।