ਬਠਿੰਡਾ 'ਚ ਅਕਾਲੀ ਦਲ ਆਪਣੀ ਸਾਖ ਬਚਾਉਣ 'ਚ ਹੋਏ ਕਾਮਯਾਬ
🎬 Watch Now: Feature Video
ਬਠਿੰਡਾ ਨਗਰ ਨਿਗਮ ਦੀਆਂ ਚੋਣਾਂ 'ਚ ਇੱਕ ਵਾਰ ਮੁੜ ਤੋਂ ਸਿਆਸਤ ਭੱਖਦੀ ਹੋਈ ਨਜ਼ਰ ਆ ਰਹੀ ਹੈ। ਅਕਾਲੀ ਮੁੜ ਤੋਂ ਆਪਣੀ ਮੇਅਰ ਦੀ ਕੁਰਸੀ ਬਚਾਉਣ 'ਚ ਕਾਮਯਾਬ ਹੋ ਗਏ ਹਨ। ਦੱਸਣਯੋਗ ਹੈ ਕਿ ਅਕਾਲੀ ਦਲ ਦੇ ਮੇਅਰ ਨੂੰ ਕੁਰਸੀ ਤੋਂ ਨੀਚੇ ਲਾਉਣ ਲਈ ਕਾਂਗਰਸੀ ਕੌਂਸਲਰਾਂ ਨੇ ਮਤਾ ਪਾਇਆ ਸੀ ਜੋ ਕਿ ਅਕਾਲੀ ਕੌਂਸਲਰਾਂ ਨੇ ਆਪਣੀ ਗਿਣਤੀ ਵਧਾ ਕੇ ਉਸ ਮਤੇ ਨੂੰ ਕਮਜ਼ੋਰ ਕਰ ਦਿੱਤਾ। ਸ਼ਹਿਰ 'ਚ ਇੱਕ ਵਾਰ ਫ਼ਿਰ ਅਕਾਲੀ ਪਾਰਟੀ ਦੇ ਮੇਅਰ ਬਲਵੰਤ ਰਾਏ ਨਾਥ ਨੂੰ ਕੁਰਸੀ ਸੰਭਾਲਣ ਦਾ ਮੌਕਾ ਮਿਲਿਆ ਹੈ।