thumbnail

By

Published : Dec 31, 2022, 2:03 PM IST

Updated : Feb 3, 2023, 8:37 PM IST

ETV Bharat / Videos

ਬੰਦ ਗੋਭੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਪਰੇਸ਼ਾਨ, ਤਿਆਰ ਫ਼ਸਲ ਵਿੱਕ ਰਹੀ ਮਹਿਜ਼ 3 ਰੁਪਏ ਪ੍ਰਤੀ ਕਿਲੋ

ਬਟਾਲਾ ਦੇ ਨੇੜਲੇ ਪਿੰਡਾਂ 'ਚ ਗੋਭੀ ਅਤੇ ਖਾਸ ਕਰ ਬੰਦ ਗੋਭੀ ਦੀ ਕਾਸ਼ਤ ਕਰ ਚੁੱਕੇ ਕਿਸਾਨਾਂ ਅੱਗੇ (Cabbage farmers at Batala upset) ਮੁਸ਼ਕਿਲਾਂ ਖੜ੍ਹੀਆਂ ਹੋ ਰਹੀਆਂ ਹਨ। ਕਿਸਾਨ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਉਸਨੇ ਆਪਣੀ ਸਾਰੀ ਫ਼ਸਲ ਬੰਦ ਗੋਭੀ ਦੀ ਪਿਛਲੇ ਸਾਲ ਵੀ ਕੀਤੀ ਅਤੇ ਇਸ ਵਾਰ ਵੀ,ਜਦਕਿ ਪਿਛਲੇ ਸਾਲ ਤਾਂ ਮੂਲ ਸਹੀ ਮਿਲਿਆ ਪਰ ਇਸ ਸਾਲ ਇਹ ਫ਼ਸਲ ਦਾ ਮੰਡੀਕਰਨ (The marketing of the crop is only Rs 3 per kg) ਮਹਿਜ 3 ਰੁਪਏ ਕਿਲੋ ਹੈ ਅਤੇ ਜਦਕਿ ਪਿੰਡ ਤੋਂ ਮੰਡੀ ਵਿੱਚ ਫ਼ਸਲ ਲੈਕੇ ਜਾਂਦੇ ਹੋਏ ਇਸ ਮਿਲ ਰਹੇ ਮੂਲ ਤੋਂ ਵੱਧ ਖਰਚ ਹੋ ਰਿਹਾ ਹੈ। ਉਨ੍ਹਾਂ ਕਿਹਾ ਦੂਸਰੇ ਪਾਸੇ ਇਸ ਫ਼ਸਲ ਦੀ ਬਿਜਾਈ ਤੋਂ ਲੈਕੇ ਫ਼ਸਲ ਹੁਣ ਤਿਆਰ ਹੋਣ ਵਿੱਚ ਜਿੱਥੇ 3 ਮਹੀਨੇ ਦਾ ਸਮਾਂ ਲੱਗਾ, ਉੱਥੇ ਹੀ ਕਰੀਬ ਪ੍ਰਤੀ ਇਕ ਏਕੜ 40 ਹਜ਼ਾਰ ਦਾ ਖਰਚ (An expenditure of 40 thousand per acre) ਹੋਇਆ ਹੈ ਅਤੇ ਖਰਚ ਪੂਰਾ ਹੋਣਾ ਦੂਰ ਅੱਜ ਤਾਂ ਇਹ ਹਾਲਾਤ ਹਨ ਕਿ ਤਿਆਰ ਫ਼ਸਲ ਵੱਡੇ ਘਾਟੇ ਵਿੱਚ ਹੈ ਅਤੇ ਕਈ ਵਾਰ ਤਾਂ ਇਹ ਹੁੰਦਾ ਹੈ ਕਿ ਪੈਲੀ ਵਿੱਚ ਆਉਣ ਨੂੰ ਮਨ ਨਹੀਂ ਕਰਦਾ।
Last Updated : Feb 3, 2023, 8:37 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.