ਚੰਡੀਗੜ੍ਹ: ਸਬਜ਼ੀ ਮੰਡੀ ਦੀ ਤਬਦੀਲ ਨੂੰ ਲੈ ਕੇ ਸੰਸਪੈਂਸ ਬਰਕਰਾਰ

🎬 Watch Now: Feature Video

thumbnail

By

Published : Jul 20, 2020, 5:31 AM IST

ਚੰਡੀਗੜ੍ਹ: ਸ਼ਹਿਰ ਦੀ ਸਬਜ਼ੀ ਮੰਡੀ ਕੋਰੋਨਾ ਵਾਇਰਸ ਦੇ ਚੱਲਦੇ ਸੈਕਟਰ 26 ਵਿੱਚੋਂ ਚੁੱਕ ਕੇ ਸੈਕਟਰ 17 ਬੱਸ ਸਟੈਂਡ ਵਿਖੇ ਤਬਦੀਲ ਕੀਤੀ ਗਈ ਸੀ। ਉਸ ਤੋਂ ਬਾਅਦ ਉੱਥੋਂ ਵੀ ਮੰਡੀ ਨੂੰ ਸੈਕਟਰ 39 ਵਿਖੇ ਤਬਦੀਲ ਕਰਨ ਦਾ ਪਲਾਨ ਬਣ ਰਿਹਾ ਸੀ ਪਰ ਹੁਣ ਇਕ ਵਾਰ ਫਿਰ ਤੋਂ ਮੰਡੀ ਨੂੰ ਸੈਕਟਰ 39 ਦੀ ਬਜਾਏ ਸੈਕਟਰ 26 ਵਿੱਚ ਹੀ ਤਬਦੀਲ ਕਰਨ ਦਾ ਪਲਾਨ ਬਣ ਰਿਹਾ। ਆੜ੍ਹਤੀਏ ਰਮਨ ਨੇ ਕਿਹਾ ਕਿ 17 ਵਿੱਚ ਵੀ ਸਬਜ਼ੀ ਮੰਡੀ ਜਦੋਂ ਦੀ ਤਬਦੀਲ ਹੋਈ ਹੈ ਤਾਂ ਉਨ੍ਹਾਂ ਨੂੰ ਇੱਥੇ ਸੁਵਿਧਾਵਾਂ ਪੂਰੇ ਤਰੀਕੇ ਨਾਲ ਨਹੀਂ ਮਿਲ ਰਹੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਸੈਕਟਰ 39 ਤਾਂ ਸਾਰੀਆਂ ਸੁਵਿਧਾਵਾਂ ਤੋਂ ਸੱਖਣਾ ਹੈ। ਇਸ ਕਰਕੇ ਆੜ੍ਹਤੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਮੰਡੀ ਦੁਬਾਰਾ ਸੈਕਟਰ 26 ਵੀ ਤਬਦੀਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਸੈਕਟਰ 26 'ਚ ਜੋ ਪਹਿਲਾ ਕੰਮ ਚੱਲਦਾ ਸੀ ਉਸੇ ਤਰੀਕੇ ਚੱਲੇਗਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.