ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਸਾਡੀ ਚਮੜੀ ਪ੍ਰਭਾਵਿਤ ਹੋ ਜਾਂਦੀ ਹੈ। ਲੋਕ ਆਪਣੇ ਚਿਹਰੇ 'ਤੇ ਚਮਕ ਲਿਆਉਣ ਲਈ ਬਹੁਤ ਕੁਝ ਕਰਦੇ ਹਨ, ਪਰ ਆਪਣੇ ਹੱਥਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਿਸ ਕਰਕੇ ਹੱਥਾਂ 'ਤੇ ਖੁਸ਼ਕੀ ਦੀ ਸਮੱਸਿਆਂ ਹੋ ਜਾਂਦੀ ਹੈ। ਇਸ ਲਈ ਆਪਣੇ ਹੱਥਾਂ ਦਾ ਨਿਖਾਰ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।
ਹੱਥਾਂ ਦੀ ਖੁਸ਼ਕੀ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ:-
ਨਾਰੀਅਲ ਜਾਂ ਬਾਦਾਮ ਦਾ ਤੇਲ: ਹਰ ਰਾਤ ਸੌਣ ਤੋਂ ਪਹਿਲਾ ਹੱਥਾਂ 'ਤੇ ਨਾਰੀਅਲ ਜਾਂ ਬਾਦਾਮ ਦਾ ਤੇਲ ਲਗਾਓ। ਇਸ ਨਾਲ ਹੱਥਾਂ ਦੀ ਚਮੜੀ ਮੁਲਾਇਮ ਅਤੇ ਚਮਕਦਾਰ ਬਣੀ ਰਹਿੰਦੀ ਹੈ। ਨਾਰੀਅਲ ਅਤੇ ਬਾਦਾਮ ਦੇ ਤੇਲ 'ਚ ਵਿਟਾਮਿਨ-ਈ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਹ ਗੁਣ ਹੱਥਾਂ ਦੀ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਇਸ ਨਾਲ ਹੱਥਾਂ ਦੀ ਚਮੜੀ ਹਾਈਡ੍ਰੇਟ ਰਹਿੰਦੀ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾ ਨਾਰੀਅਲ ਜਾਂ ਬਾਦਾਮ ਦਾ ਤੇਲ ਹੱਥਾਂ 'ਤੇ ਲਗਾਉਣ ਨਾਲ ਚਮੜੀ ਨੂੰ ਪੋਸ਼ਣ ਮਿਲਦਾ ਹੈ ਅਤੇ ਚਮੜੀ ਚਮਕਦਾਰ ਅਤੇ ਮੁਲਾਇਮ ਬਣੀ ਰਹਿੰਦੀ ਹੈ।
ਕੋਸਾ ਪਾਣੀ ਅਤੇ ਖੰਡ ਵਾਲੇ ਪਾਣੀ ਨਾਲ ਹੱਥ ਧੋਵੋਂ: ਕੋਸੇ ਪਾਣੀ ਅਤੇ ਖੰਡ ਵਾਲੇ ਪਾਣੀ ਨਾਲ ਹੱਥ ਧੋਣਾ ਫਾਇਦੇਮੰਦ ਹੁੰਦਾ ਹੈ। ਇਸ ਲਈ ਹਫ਼ਤੇ 'ਚ 2-3 ਵਾਰ ਆਪਣੇ ਹੱਥਾਂ ਨੂੰ ਕੋਸੇ ਪਾਣੀ ਅਤੇ ਖੰਡ ਵਾਲੇ ਪਾਣੀ ਨਾਲ ਧੋਵੋ। ਇਸ ਨਾਲ ਹੱਥ ਦੀ ਚਮੜੀ 'ਤੇ ਕਾਫ਼ੀ ਨਿਖਾਰ ਦੇਖਣ ਨੂੰ ਮਿਲੇਗਾ।
Aloe vera Gel: Aloe vera Gel ਨੂੰ ਹੱਥ 'ਤੇ ਲਗਾਉਣ ਨਾਲ ਝੁਰੜੀਆਂ ਦੀ ਸਮੱਸਿਆਂ ਨੂੰ ਘਟ ਕੀਤਾ ਜਾ ਸਕਦਾ ਹੈ। Aloe vera Gel 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਵਿਟਾਮਿਨ-ਈ ਚਮੜੀ ਨੂੰ ਨਰਮ ਅਤੇ ਸਿਹਤਮੰਦ ਬਣਾਏ ਰੱਖਣ 'ਚ ਮਦਦ ਕਰਦੇ ਹਨ।
- Coriander Water Benefits: ਕਈ ਬਿਮਾਰੀਆਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੋ ਸਕਦੈ ਧਨੀਆ ਪਾਣੀ, ਮਿਲਣਗੇ ਅਣਗਿਣਤ ਫਾਇਦੇ
- Raw Milk For Skin: ਦਾਗ-ਧੱਬਿਆਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕੱਚਾ ਦੁੱਧ ਹੋ ਸਕਦੈ ਮਦਦਗਾਰ, ਇੱਥੇ ਜਾਣੋ ਇਸਨੂੰ ਇਸਤੇਮਾਲ ਕਰਨ ਦਾ ਤਰੀਕਾ
- Arbi Leaves Benefits: ਅੱਖਾਂ ਤੋਂ ਲੈ ਕੇ ਭਾਰ ਘਟ ਕਰਨ ਤੱਕ, ਇੱਥੇ ਜਾਣੋ ਅਰਬੀ ਦੇ ਪੱਤਿਆ ਦੇ ਫਾਇਦੇ
ਬੇਸਨ ਅਤੇ ਨਿੰਬੂ: ਬੇਸਨ ਅਤੇ ਨਿੰਬੂ ਵੀ ਹੱਥਾਂ ਦੀ ਚਮੜੀ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਹਫ਼ਤੇ 'ਚ ਇੱਕ ਵਾਰ ਬੇਸਨ ਅਤੇ ਨਿੰਬੂ ਦੇ ਮਿਸ਼ਰਨ ਨਾਲ ਮਸਾਜ ਕਰੋ। ਬੇਸਨ 'ਚ ਵਿਟਾਮਿਨ B6, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਗੁਣ ਪਾਏ ਜਾਂਦੇ ਹਨ। ਇਹ ਗੁਣ ਚਮੜੀ ਲਈ ਫਾਇਦੇਮੰਦ ਹੁੰਦੇ ਹਨ।