ਪੱਟੀ: ਪਾਵਰਕਾਮ ਦੀ ਵੱਡੀ ਅਣਗਹਿਲੀ ਉਸ ਵੇਲੇ ਸਾਹਮਣੇ ਆਈ ਜੱਦ ਇਕ ਗਰੀਬ ਪਰਿਵਾਰ ਨੂੰ ਬਿਜਲੀ ਬੋਰਡ ਨੇ ਲੱਖਾਂ ਦਾ ਬਿੱਲ ਥਮਾਂ ਦਿੱਤਾ। ਇਨ੍ਹਾਂ ਬਿੱਲ ਵੇਖ ਕੇ ਪਰਿਵਾਰ ਦੇ ਹੋਸ਼ ਉਡ ਗਏ। ਜਿਸ ਤੋਂ ਬਾਅਦ ਪਰਿਵਾਰ ਨੇ ਬਿਜਲੀ ਬੋਰਡ ਤੋਂ ਬਿੱਲ ਸਹੀ ਕਰਨ ਦੀ ਮੰਗ ਕੀਤੀ। ਦੱਸ ਦਈਏ ਕਿ ਇਸ ਪਰਿਵਾਰ ਨੂੰ ਬਿਜਲੀ ਬੋਰਡ ਨੇ 94 ਲੱਖ 39 ਹਜ਼ਾਰ 40 ਰੁਪਏ ਦਾ ਬਿੱਲ ਭੇਜਿਆ ਹੈ।
ਇਸ ਬਾਰੇ ਪੀੜਤ ਪਰਿਵਾਰ ਨੇ ਦੱਸਿਆ ਕਿ ਅਸੀ ਪੁਰਾਣੇ ਮੀਟਰ ਦੀ ਬਦਲੀ ਲਈ ਦੋ ਸਾਲ ਪਹਿਲਾਂ ਅਪਲਾਈ ਕੀਤਾ ਸੀ ਜਿਸ ਲਈ ਸਾਡਾ ਖਪਤਕਾਰ ਖਾਤਾ ਵੀ ਬਿਜਲੀ ਬੋਰਡ ਨੇ ਕਲੀਅਰ ਕਰ ਬੰਦ ਕਰ ਦਿੱਤਾ ਸੀ, ਸਾਡੇ ਵਾਰ-ਵਾਰ ਕਹਿਣ ਤੇ ਵੀ ਸਾਨੂੰ ਐਵਰੇਜ ਬਿੱਲ ਨਹੀਂ ਭੇਜਿਆ ਗਿਆ ਅਤੇ ਹੁਣ ਸਾਨੂੰ ਦੋ ਸਾਲ ਬਾਅਦ ਇਕੱਠਾ 94 ਲੱਖ 69 ਹਜ਼ਾਰ 40 ਰੁਪਏ ਦਾ ਬਿੱਲ ਭੇਜ ਦਿੱਤਾ ਗਿਆ।
ਇਸ ਮਾਮਲੇ ਤੇ ਪੀਐੱਸਪੀਸੀਐਲ ਦੇ ਡਿਪਟੀ ਚੀਫ ਪ੍ਰਦੀਪ ਸੈਣੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ, ਉਨ੍ਹਾਂ ਪੱਟੀ ਢੇ ਐਕਸੀਅਨ ਨੂੰ ਇਸ ਬਿੱਲ ਦੀ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਮੰਨਿਆਂ ਕਿ ਇਨ੍ਹਾਂ ਜ਼ਿਆਦਾ ਬਿੱਲ ਨਹੀਂ ਆ ਸਕਦਾ ਇਸ 'ਚ ਵਿਭਾਗੀ ਗਲਤੀ ਹੋਵੇਗੀ ਅਤੇ ਇਸਨੂੰ ਦਰੁਸਤ ਕਰ ਪਰਿਵਾਰ ਕੋਲੋ ਸਹੀ ਬਿੱਲ ਲਿਆ ਜਾਵੇਗਾ।