ਤਰਨਤਾਰਨ: ਪੰਜਾਬ ਮਿੰਨੀ ਬੱਸ ਐਸੋਸੀਏਸ਼ਨ ਦੀ ਪ੍ਰਧਾਨ ਲਈ ਚੋਣਾਂ ਕੀਤੀਆਂ ਗਈਆਂ। ਇਸ ’ਚ ਪੰਜਾਬ ਭਰ ਚੋਂ ਮਿੰਨੀ ਬੱਸ ਚਾਲਕਾਂ ਵੱਲੋਂ ਹਿੱਸਾ ਲਿਆ ਗਿਆ। ਜਿਨ੍ਹਾਂ ਨੇ ਸਰਵਸੰਮਤੀ ਨਾਲ ਬਲਦੇਵ ਸਿੰਘ ਬੱਬੂ ਨੂੰ ਪੰਜਾਬ ਪ੍ਰਧਾਨ ਚੁਣਿਆ।
ਬਾਕੀ ਟੀਮ ਦਾ ਗਠਨ ਕੀਤਾ ਜਾਵੇਗਾ ਸਲਾਹ ਨਾਲ
ਦੱਸ ਦਈਏ ਸਰਵਸੰਮਤੀ ਨਾਲ ਬਲਦੇਵ ਸਿੰਘ ਬੱਬੂ ਅੰਮ੍ਰਿਤਸਰ ਨੂੰ ਪੰਜਾਬ ਪ੍ਰਧਾਨ ਚੁਣਿਆ ਗਿਆ ਅਤੇ ਮਾਲਵਾ ਤੋਂ ਬਲਤੇਜ ਸਿੰਘ ਨੂੰ ਚੇਅਰਮੈਨ ਬਣਾਇਆ ਗਿਆ ਹੈ। ਜਦਕਿ ਬਲਵਿੰਦਰ ਸਿੰਘ ਬਹਿਲਾਂ ਨੂੰ ਉਪ ਪ੍ਰਧਾਨ ਅਤੇ ਤਰਲੋਕ ਸਿੰਘ ਨੂੰ ਸੈਕਟਰੀ ਚੁਣਿਆ ਗਿਆ। ਇਸ ਤੋਂ ਇਲਾਵਾ ਬਾਕੀ ਟੀਮ ਦਾ ਗਠਨ ਉਕਤ ਆਗੂਆਂ ਵੱਲੋ ਸਲਾਹ ਨਾਲ ਕੀਤਾ ਜਾਵੇਗਾ। ਇਸ ਮੌਕੇ ਚੁਣੇ ਗਏ ਆਗੂਆਂ ਨੇ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।
ਸਰਕਾਰ ਕਰ ਰਹੀ ਸਾਡੇ ਨਾਲ ਧੱਕਾ
ਇਸ ਮੌਕੇ ਬਲਵਿੰਦਰ ਸਿੰਘ ਬਹਿਲਾਂ ਬਲਦੇਵ ਸਿੰਘ ਬੱਬੂ ਅਤੇ ਜਗਜੀਤ ਸਿੰਘ ਨੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਵੱਲੋ ਸਾਡੇ ਪੁਰਾਣੇ ਪਰਮਿਟ ਕੱਟ ਕੇ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਨਾਮ ’ਤੇ 3000 ਨਵੇਂ ਪਰਮਿਟ ਜਾਰੀ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਪੰਜਾਬ ਸਰਕਾਰ ਬੱਸ ਚਾਲਕਾਂ ਨਾਲ ਧੱਕਾ ਕਰ ਰਹੀ ਹੈ। ਸਰਕਾਰ ਰੋਜ਼ਗਾਰ ਦੇ ਨਾਮ ’ਤੇ ਉਹਨਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ।
ਇਹ ਵੀ ਪੜੋ: ਖੇਤੀ ਕਾਨੂੰਨਾਂ ਵਿਰੁੱਧ ਸੰਦੋਆ 'ਚ ਕਿਸਾਨਾਂ ਨੇ ਘਰਾਂ 'ਤੇ ਲਾਏ ਕਾਲੇ ਝੰਡੇ
ਪ੍ਰਧਾਨ ਬੱਬੂ ਨੇ ਮੁੱਖਮੰਤਰੀ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਜੋ ਨਵੇਂ ਪਰਮਿਟ ਜਾਰੀ ਕਰਨ ਦੀ ਗੱਲ ਕਰ ਰਹੀ ਹੈ ਉਹ ਬੰਦ ਕਰੇ ਅਤੇ ਪੁਰਾਣੇ ਬੱਸ ਅਪਰੇਟਰਾਂ ਨੂੰ ਕੰਮ ਕਰਨ ਦਿਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਹ ਤਿੱਖਾ ਸੰਘਰਸ਼ ਕਰਨਗੇ। ਉਪ ਪ੍ਰਧਾਨ ਬਹਿਲਾ ਨੇ ਕਿਹਾ ਇੱਕ ਪਾਸੇ ਸਰਕਾਰ ਨਵੇਂ ਪਰਮਿਟ ਜਾਰੀ ਕਰ ਗ਼ਲਤ ਕੰਮ ਕਰ ਰਹੀ ਹੈ ਦੂਜੇ ਪਾਸੇ ਤੇਲ ਦੀਆ ਵਧੀਆਂ ਕੀਮਤਾਂ ਕਰਨ ਬੱਸਾਂ ਨੂੰ ਚਲਾਉਣਾ ਔਖਾ ਹੋਇਆ ਪਿਆ ਹੈ।