ਮਲੇਰਕੋਟਲਾ: ਭਾਵੇਂ ਕਿ ਸਰਕਾਰਾਂ ਲੋਕਾਂ ਦੀਆਂ ਸਹੂਲਤਾਂ ਲਈ ਕਰੌੜਾ ਰੁਪਏ ਖ਼ਰਚ ਕਰਦੀਆਂ ਹੈ ਪਰ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਸਰਕਰਾਂ ਵੱਲੋਂ ਜਾਰੀ ਕੀਤੇ ਗਏ ਫੰੜ ਦਾ ਜ਼ਿਆਦਾ ਤਰ ਹਿੱਸਾ ਠੇਕੇਦਾਰ ਅਤੇ ਹੋਰ ਵਿਚੋਲੀਆਂ ਦੀ ਭੇਟ ਚੜ੍ਹ ਜਾਂਦਾ ਹੈ ਅਤੇ ਪ੍ਰੋਜੈਕਟ 'ਤੇ ਬਹੁਤ ਘੱਟ ਖ਼ਰਚ ਕੀਤਾ ਜਾਂਦਾ ਹੈ।
ਅਜਿਹਾ ਹੀ ਇੱਕ ਮਾਮਲਾ ਹੈ ਮਲੇਰਕੋਟਲਾ ਦੇ ਨਜਦੀਕੀ ਪਿੰਡ ਨੱਥੌ ਹੇੜੀ ਦਾ ਜਿੱਥੇ ਨਵੀਂ ਬਣ ਰਹੀ ਸੜਕ 'ਤੇ ਪਿੰਡ ਵਾਸੀਆਂ ਆਪਣਾ ਰੋਸ ਜਾਹਿਰ ਕੀਤਾ।
ਦਰਅਸਲ, ਸੜਕ 'ਤੇ ਪ੍ਰੀਮੀਕਸ ਪਾਈ ਜਾ ਰਹੀ ਸੀ ਤਾ ਠੇਕੇਦਾਰ ਵੱਲੋ ਰਾਤ ਸਮੇ ਬਿਨਾ ਸੜਕ ਦੀ ਸਫਾਈ ਕਰਵਾਏ ਹੀ ਮਿੱਟੀ 'ਤੇ ਪ੍ਰੀਮੀਕਸ ਪੁਆ ਦਿੱਤੀ ਗਈ। ਜਿਸ ਦੇ ਖ਼ਿਲਾਫ਼ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਆਵਾਜ਼ ਬੁਲੰਦ ਕੀਤੀ ਅਤੇ ਸੜਕ ਪ੍ਰਸ਼ਾਸਨ ਦੀ ਲਾਪਰਵਾਈ 'ਤੇ ਜਮਕੇ ਭੜਾਸ ਕੱਢੀ।
ਪਿੰਡ ਵਾਸੀਆਂ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਹੁਣ ਤੱਕ ਇਸ ਤਰ੍ਹਾਂ ਦੀ ਸੜਕ ਬਣਦੀ ਕਦੇ ਨਹੀਂ ਦੇਖੀ। ਉਨ੍ਹਾਂ ਕਿਹਾ ਕਿ ਸੜਕ 'ਤੇ ਜੋ ਪੱਥਰ ਪਾਇਆ ਜਾ ਰਿਹਾ ਹੈ ਉਸ ਨੂੰ ਵੀ ਚੰਗੀ ਤਰ੍ਹਾਂ ਨਹੀ ਦੱਬਿਆ ਜਾ ਰਿਹਾ। ਪਿੰਡ ਵਾਸੀਆਂ ਮੰਗ ਕੀਤੀ ਕਿ ਸੜਕ ਬਣਾਉਣ ਵਾਲੇ ਠੇਕੇਦਾਰ ਅਤੇ ਅਧਿਕਾਰੀਆ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਜਦੋਂ ਇਸ ਸਬੰਧੀ ਸਾਡੀ ਟੀਮ ਨੇ ਐੱਸ.ਡੀ.ਓ. ਚੰਦਰ ਪ੍ਰਕਾਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਬੂਲ ਕੀਤਾ ਕਿ ਸੜਕ ਦਾ ਕੰਮ ਗ਼ਲਤ ਢੰਗ ਨਾਲ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਨੂੰ ਠੀਕ ਕਰਵਾ ਦਿੱਤਾ ਜਾਵੇਗਾ।