ETV Bharat / state

ਲੋਕ ਸਭਾ ਚੋਣਾਂ: ਸੰਗਰੂਰ 'ਚ ਕੀ ਰਿਹਾ ਖ਼ਾਸ?

ਸੂਬੇ ਦੇ ਚੋਣ ਮੈਦਾਨ 'ਚ ਉੱਤਰੇ 278 ਉਮੀਦਵਾਰਾਂ ਦੀ ਕਿਸਮਤ ਮਤਦਾਨ ਪੇਟੀਆਂ 'ਚ ਬੰਦ ਹੋ ਗਈ ਹੈ। ਇਸ ਲੜੀ 'ਚ ਸੰਗਰੂਰ ਵਿੱਖੇ ਹੋਈਆਂ ਚੋਣਾਂ ਦੌਰਾਨ ਕਈ ਜਗ੍ਹਾ 'ਤੇ ਹਿੰਸਕ ਝੜਪਾਂ ਦੇਖਣ ਨੂੰ ਮਿਲਿਆ।

ਫ਼ਾਇਲ ਫ਼ੋਟੋ
author img

By

Published : May 19, 2019, 11:20 PM IST

ਸੰਗਰੂਰ: ਪੰਜਾਬ ਦੀ ਬਹੁ-ਚਰਚਿਤ ਸੀਟ ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਤੇ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਟੱਕਰ ਮੰਨੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦਾ ਸਿਆਸੀ ਭਵਿੱਖ ਸੰਗਰੂਰ ਦੀ ਸੀਟ 'ਤੇ ਨਿਰਭਰ ਕਰਦਾ ਹੈ।

ਕੀ ਕੁਝ ਰਿਹਾ ਸੰਗਰੂਰ ਵਿਖੇ ਖ਼ਾਸ?
⦁ ਸੰਗਰੂਰ ਵਿਖੇ ਭਗਵੰਤ ਮਾਨ ਆਪਣੇ ਜਮਹੂਰੀ ਹੱਕ ਵੋਟ ਦਾ ਇਸਤੇਮਾਲ ਕਰਨ ਪਹੁੰਚੇ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ 'ਚ ਸੂਬੇ 'ਚ ਸਭ ਤੋਂ ਜ਼ਿਆਦਾ ਵੋਟਿੰਗ ਹੋਵੇਗੀ ਜਦਕਿ ਅਜਿਹਾ ਨਹੀਂ ਹੋਇਆ।
⦁ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਸੰਗਰੂਰ ਵਿੱਖੇ ਵੋਟ ਪਾ ਕੇ ਜਿੱਤ ਦਾ ਦਾਅਵਾ ਕੀਤਾ।
⦁ ਸੰਗਰੂਰ ਹਲਕੇ 'ਚ ਸਿਆਸੀ ਪਾਰਟੀਆਂ ਦੇ ਵੱਖਰੇ ਰੰਗ ਵਿਖਾਈ ਦਿੱਤੇ। ਸ਼ੇਰਪੁਰ ਨੇੜਲੇ ਪਿੰਡ ਖੇਡੀ ਕਲਾਂ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਬਸੰਤੀ ਰੰਗ ਦੀਆਂ ਪੱਗਾ ਬੰਨ੍ਹੀ ਨਜ਼ਰ ਆਏ ਅਤੇ ਕੁਰਸੀਆਂ ਦੀ ਜਗ੍ਹਾ ਉਨ੍ਹਾਂ ਮੰਜਿਆਂ ਦੀ ਵਰਤੋਂ ਕੀਤੀ।
⦁ 90 ਸਾਲਾ ਜਗਦੇਵ ਸਿੰਘ ਦੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਨੇ ਇੱਕਠਿਆਂ ਪਾਈ ਵੋਟ। ਇਸ ਮੌਕੇ ਪਹਿਲੀ ਵਾਰ ਵੋਟ ਪਾਉਣ ਆਈ ਮਨਵੀਰ ਕੌਰ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਨੇ ਆਪਣੇ ਪਿਤਾ, ਦਾਦੇ ਅਤੇ ਪੜਦਾਦੇ ਨਾਲ ਵੋਟ ਪਾਈ ਹੈ।
⦁ ਸੁਖਦੇਵ ਸਿੰਘ ਢੀਂਡਸਾ ਨੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਪਾਈ ਵੋਟ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੀ ਜਿੱਤ ਦਾ ਦਾਅਵਾ ਕੀਤਾ।
⦁ ਆਦਰਸ਼ ਪੋਲਿੰਗ ਬੂਥ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਗੱਭਰੂਆਂ ਨੇ ਭੰਗੜੇ ਨਾਲ ਕੀਤਾ ਵੋਟਰਾਂ ਦਾ ਮਨੋਰੰਜਨ ਅਤੇ ਪ੍ਰਬੰਧਾ ਤੋਂ ਵੀ ਖੁਸ਼ ਨਜ਼ਰ ਆ ਰਹੇ ਸਨ ਵੋਟਰ।

Intro:Body:

package stars

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.