ਸੰਗਰੂਰ: ਸੰਗਰੂਰ ਦੇ ਲੌਂਗੋਵਾਲ ਪਿੰਡ ਵਿੱਚ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜਸਵੀਰ ਸਿੰਘ ਨਾਂ ਦੇ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਇਸ ਨੌਜਵਾਨ ਨੇ ਇੱਕ ਵੀਡੀਓ ਬਣਾਈ ਜਿਸ ਵਿੱਚ ਉਸਨੇ ਆਪਣੀ ਪਤਨੀ ਅਤੇ ਪਤਨੀ ਦੇ ਭਰਾ ਵੱਲੋਂ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਵੀਡੀਓ ਵਿੱਚ ਉਸਨੇ ਕਿਹਾ ਕਿ ਮੇਰੀ ਪਤਨੀ ਦੇ ਉਸਦੇ ਭਰਾ ਆਪਣੇ ਦੋਸਤਾਂ ਨੂੰ ਮੇਰੇ ਘਰ ਲੈ ਕੇ ਆਇਆ ਅਤੇ ਮੇਰੇ ਨਾਲ ਕੁੱਟਮਾਰ (Sangrur latest news in Punjabi) ਕੀਤੀ ਹੈ।
'ਨਸ਼ਾ ਵੇਚਣ ਲਈ ਕੀਤਾ ਜਾ ਰਿਹਾ ਸੀ ਮਜ਼ਬੂਰ': ਇਸ ਤੋਂ ਅੱਗੇ ਵੀਡੀਓ ਵਿੱਚ ਉਸ ਨੇ ਦੱਸਿਆ ਕਿ ਮੇਰੀ ਪਤਨੀ ਦਾ ਭਰਾ ਮੈਨੂੰ ਨਸ਼ਾ ਵੇਚਣ ਲਈ ਮਜ਼ਬੂਰ ਕਰ ਰਿਹਾ ਹੈ। ਉਸ ਨੇ ਕਿਹਾ ਕਿ ਮੇਰੀ ਪਤਨੀ ਦਾ ਭਰਾ ਮੈਨੂੰ ਕਹਿੰਦਾ ਹੈ ਕਿ ਤੁਸੀਂ ਨਸ਼ਾ ਵੇਚੋਗੇ ਤਾਂ ਤੁਸੀਂ ਅਮੀਰ ਹੋ ਜਾਵੋਗੇ, ਜਿਸ ਕਾਰਨ ਮੈਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਇਨਾਂ ਤੋਂ ਤੰਗ ਆ ਕੇ ਮੈਂ ਅੱਜ ਖੁਦਕੁਸ਼ੀ ਕਰ ਰਿਹਾ ਹਾਂ।
'ਪਤਨੀ ਦੇ ਭਰਾ ਨੇ ਘਰ ਆ ਕੇ ਕੀਤੀ ਸੀ ਕੁੱਟਮਾਰ': ਇਸ ਸਬੰਧੀ ਜਦੋਂ ਮ੍ਰਿਤਕਾ ਦੇ ਘਰ ਜਾ ਕੇ ਮ੍ਰਿਤਕ ਦੀ ਮਾਤਾ ਅਤੇ ਭੈਣਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਭਰਾ ਜਸਵੀਰ ਸਿੰਘ ਦਾ ਵਿਆਹ ਕਰੀਬ 9 ਸਾਲ ਪਹਿਲਾਂ ਸੰਗਰੂਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਨਾਲ ਹੋਇਆ ਸੀ। ਸਿਮਰਨਜੀਤ ਕੌਰ ਦਾ ਭਰਾ ਅਤੇ ਉਸਦਾ ਦੋਸਤ ਸਾਡੇ ਘਰ ਆਏ, ਅਤੇ ਸਾਡੇ ਲੜਕੇ ਜਸਵੀਰ ਸਿੰਘ ਦੀ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਜਸਵੀਰ ਸਿੰਘ ਨੇ ਪ੍ਰੇਸ਼ਾਨ ਹੋ ਕੇ 29 ਨਵੰਬਰ ਨੂੰ ਹਰੀਗੜ੍ਹ ਨਹਿਰ 'ਚ ਜਾ ਕੇ ਖੁਦਕੁਸ਼ੀ ਕਰ ਲਈ ਅਤੇ ਆਪਣੀ ਵੀਡੀਓ ਬਣਾ ਕੇ ਸਾਰੀ ਗੱਲ ਦੱਸੀ।
'ਪਤਨੀ ਅਤੇ ਉਸ ਦੇ ਭਰਾ ਸਮੇਤ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ': ਇਸੇ ਸੰਬੰਧੀ ਥਾਣਾ ਲੌਂਗੋਵਾਲ ਵਿਖੇ ਦੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਹਾ ਕਿ ਸਾਨੂੰ ਜਸਵੀਰ ਸਿੰਘ ਨਾਮਕ ਲੜਕੇ ਦੇ ਲਾਪਤਾ ਹੋਣ ਦੀ ਸੂਚਨਾ 28 ਨਵੰਬਰ ਨੂੰ ਮਿਲੀ ਸੀ ਅਤੇ ਅੱਜ 3 ਦਸੰਬਰ ਨੂੰ ਉਸ ਦੀ ਲਾਸ਼ ਮਿਲੀ ਹੈ। ਨਹਿਰ ਵਿੱਚ ਲਾਸ਼ ਉਸ ਦੀ ਵਾਇਰਲ ਹੋਈ ਵੀਡੀਓ ਨੂੰ ਸੁਣਨ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਜਸਵੀਰ ਸਿੰਘ ਦੀ ਪਤਨੀ ਸਿਮਰਨਜੀਤ ਕੌਰ ਅਤੇ ਉਸ ਦੇ ਭਰਾ ਅਤੇ ਇੱਕ ਅਣਪਛਾਤੇ ਵਿਅਕਤੀ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਦੋਸ਼ੀਆਂ ਦੀ ਭਾਲ ਜਾਰੀ ਹੈ, ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਦੇਸ਼ ਦੇ 9 ਲੱਖ ਸਕੂਲਾਂ ਨੂੰ ਪਛਾੜ ਕੇ ਪੰਜਾਬ ਦੇ ਇਸ ਸਰਕਾਰੀ ਸਕੂਲ ਨੇ ਜਿੱਤਿਆ 'ਸਵੱਛ ਭਾਰਤ ਅਭਿਆਨ' ਦਾ ਨੈਸ਼ਨਲ ਐਵਾਰਡ