ਧੂਰੀ : ਖੇਤੀ ਬਿਲਾਂ ਨੂੰ ਵਾਪਿਸ ਕਰਵਾਉਣ ਲਈ ਕਿਸਾਨ ਜਦੋ-ਜਹਿਦ ਕਰ ਰਹੇ ਹਨ। ਜਿਸ ਨੂੰ ਦੇਖਦਿਆਂ ਪੂਰੇ ਸੰਸਾਰ ਨੇ ਇਸ ਲੜਾਈ ਨੂੰ ਸਹੀ ਠਹਿਰਾਇਆ ਹੈ ਤੇ ਸੰਸਥਾਵਾਂ ਨੇ ਕਿਸਾਨਾਂ ਦੇ ਨਾਲ ਖੜਣ ਦਾ ਨਾਅਰਾ ਦਿੱਤਾ ਹੈ ਉਸੇ ਦੇ ਚੱਲਦਿਆਂ ਧੂਰੀ ਦੀ ਪੈਨਸ਼ਨ ਯੂਨੀਅਨ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਖੜੇ ਹਨ ਤੇ ਜ਼ਰੂਰਤ ਪੈਣ ਉੱਤੇ ਉਨ੍ਹਾਂ ਪਿੱਛੇ ਜਾਣ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।
ਪੈਨਸ਼ਨਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਨਾਲ ਬਹੁਤ ਹੀ ਜਿਆਦਾ ਜ਼ੁਲਮ ਹੋ ਰਿਹਾ ਹੈ ਇੱਕ ਸਮਾਂ ਸੀ ਕੇ ਜਦੋਂ ਅਸੀਂ ਅਮਰੀਕਾ ਤੋਂ ਕਣਕ ਮੰਗਵਾਂਦੇ ਹੁੰਦੇ ਸੀ ਪਰ ਅੱਜ ਦੇ ਕਿਸਾਨ ਨੇ ਆਪਣੀ ਮਹਿਨਤ ਨਾਲ ਗ੍ਰੀਨ ਰੈਵੋਲੂਸ਼ਨ ਲਿਆ ਕੇ ਪੂਰੇ ਹਿੰਦੋਸਤਾਨ ਦੀਆਂ ਲੋੜਾਂ ਪੂਰੀਆਂ ਕੀਤੀਆਂ ਤੇ ਅੱਜ ਉਹੀ ਕਿਸਾਨ ਸੜਕਾਂ 'ਤੇ ਰੁਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਅਸੀਂ ਕਦੀ ਨਹੀਂ ਦੇਖਿਆ, ਜਿਸ ਨੇ ਕਿਸਾਨ ਨਾਲ ਤਾਂ ਬੁਰਾ ਕੀਤਾ ਹੀ ਹੈ ਨਾਲ ਹੀ ਸਾਡੇ ਦੇਸ਼ ਦੀ ਸਾਰੀ ਜਵਾਨੀ ਰੋਲ ਕੇ ਰੱਖ ਦਿੱਤੀ ਹੈ। ਉਨ੍ਹਾਂ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਦੇਸ਼ ਦਾ ਆਉਣ ਵਾਲਾ ਭਵਿੱਖ ਬਹੁਤ ਖ਼ਤਰਨਾਕ ਹੋਣਗੇ। ਅਸੀਂ 2022 ਅਤੇ 24 ਦੀਆਂ ਚੋਣਾਂ 'ਚ ਇਨ੍ਹਾਂ ਨੂੰ ਹਰਾ ਕੇ ਦੇਸ਼ ਬਚਾਅ ਸਕਦੇ ਹਾਂ ।