ਮੋਹਾਲੀ : ਪੰਜਾਬ ਵਿਚ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲੌਕਡਾਊਨ ਲਗਾਇਆਂ ਗਿਆ ਹੈ।ਲੌਕਡਾਊਨ ਨੂੰ ਲੈ ਕੇ ਕਈ ਥਾਵਾਂ ਉਤੇ ਵਿਰੋਧ ਕੀਤਾ ਜਾ ਰਿਹਾ ਹੈ। ਮੋਹਾਲੀ ਦੇ ਫੇਸ -6 ਦੇ ਕੋਲ ਬੜਮਾਜਰਾ ਨਜ਼ਦੀਕ ਸਥਿਤ ਸ਼ਰਾਬ ਦੇ ਠੇਕੇ ਉੱਤੇ ਸ਼ਰਾਬ ਸ਼ਰੇਆਮ ਵੇਚਣ ਦਾ ਮਾਮਲਾ ਸਾਹਮਣੇ ਆਇਆ।
ਮੋਹਾਲੀ ਵਿਚ ਆਮ ਆਦਮੀ ਪਾਰਟੀ ਦੇ ਜ਼ਿਲੇ ਦੇ ਯੂਥ ਪ੍ਰਧਾਨ ਗੁਰਤੇਜ ਪੰਨੂ ਨੇ ਕਿਹਾ ਹੈ ਕਿ ਲਾਕਡਾਊਨ ਦੌਰਾਨ ਸ਼ਰੇਆਮ ਸ਼ਰਾਬ ਦੇ ਠੇਕੇ ਦੇ ਪਿਛਲੇ ਪਾਸਿਉਂ ਸ਼ਰਾਬ ਵੇਚੀ ਜਾ ਰਹੀ ਹੈ।ਆਪ ਆਗੂ ਗੁਰਤੇਜ ਨੇ ਕਿਹਾ ਹੈ ਕਿ ਮੇਰੇ ਕੋਲ ਵੀਡਿਉ ਰਿਕਾਰਡਿੰਗ ਵੀ ਹੈ। ਉਨਾਂ ਦਾ ਕਹਿਣ ਹੈ ਕਿ ਸਰਕਾਰ ਵੱਲੋਂ ਠੇਕੇ ਬੰਦ ਕੀਤੇ ਗਏ ਹਨ ਪਰ ਠੇਕੇਦਾਰ ਸ਼ਰਾਬ ਦੇ ਠੇਕੇ ਦੇ ਪਿਛਲੇ ਦਰਵਾਜ਼ਿਆਂ ਤੋਂ ਸ਼ਰਾਬ ਭੇਜੀ ਜਾ ਰਹੀ ਹੈ।ਜਿਸਦੀ ਸ਼ਿਕਾਇਤ ਉਨ੍ਹਾਂ ਨੇ ਸੋਸ਼ਲ ਮੀਡਿਆ ਅਤੇ ਆਪਣੇ ਜ਼ਰੀਏ ਸਬੰਧਿਤ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਵੀ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਰਤੇਜ ਸਿੰਘ ਪੰਨੂ ਨੇ ਕਿਹਾ ਕਿ ਇੱਕ ਤਰਫ ਜਿੱਥੇ ਪੂਰੇ ਸ਼ਹਿਰ ਵਿੱਚ ਲੌਕਡਾਊਨ ਲਗਾਇਆ ਹੋਇਆ ਸੀ ਅਤੇ ਦੁਕਾਨਦਾਰ ਆਪਣੀ ਦੁਕਾਨਾਂ ਨੂੰ ਬੰਦ ਕਰਕੇ ਆਪਣੇ ਘਰਾਂ ਵਿੱਚ ਬੈਠੇ ਸਨ, ਉਥੇ ਹੀ ਕਾਲੋਨੀ ਵਿੱਚ ਠੇਕੇ ਦੇ ਕੋਲ ਸ਼ਰੇਆਮ ਪਰਵਾਸੀ ਸ਼ਰਾਬ ਪੀ ਅਤੇ ਖਰੀਦ ਰਹੇ ਸਨ।
ਇਹ ਵੀ ਪੜੋ: ਮਰੀਜ਼ਾਂ ਲਈ ਕਾਂਗਰਸ ਵੱਲੋਂ 'ਫਰਜ਼ ਮਨੁੱਖਤਾ ਲਈ' ਮੁਹਿੰਮ ਦਾ ਆਗਾ