ਰੂਪਨਗਰ: ਦੇਸ਼ ਤੇ ਦੁਨੀਆਂ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਆਮ ਕੰਮ ਕਾਜ ਠੱਪ ਹੋਇਆ ਪਿਆ ਹੈ ਜਿਸ ਕਰਕੇ ਅਰਥ ਵਿਵਸਥਾ ਡਗਮਗਾ ਗਈ ਹੈ। ਉੱਥੇ ਹੀ ਅਦਾਲਤਾਂ ਵੀ ਲਗਾਤਾਰ ਬੰਦ ਚੱਲ ਰਹੀਆਂ ਹਨ, ਸਿਰਫ਼ ਜ਼ਰੂਰੀ ਮਾਮਲੇ ਹੀ ਅਦਾਲਤਾਂ ਵਿੱਚ ਵੀਡੀਓ ਕਾਨਫਰੰਸ ਰਾਹੀਂ ਸੁਣੇ ਜਾ ਰਹੇ ਹਨ।
ਉੱਥੇ ਹੀ ਰੂਪਨਗਰ ਬਾਰ ਐਸੋਸੀਏਸ਼ਨ ਨੇ ਮਾਣਯੋਗ ਸੈਸ਼ਨ ਜੱਜ ਨਾਲ ਇੱਕ ਮੀਟਿੰਗ ਕਰਨ ਤੋਂ ਬਾਅਦ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਦੱਸਿਆ ਕਿ ਹੁਣ ਜ਼ਿਲ੍ਹੇ ਦਾ ਕੋਈ ਵੀ ਵਿਅਕਤੀ ਆਪਣਾ ਕੋਈ ਵੀ ਮੁਕੱਦਮਾ ਜਾਂ ਕੇਸ ਦਾਇਰ ਕਰ ਸਕਦਾ ਹੈ।
ਇਹ ਗੱਲ ਬਾਰੇ ਕੌਂਸਲ ਰੂਪਨਗਰ ਦੇ ਪ੍ਰਧਾਨ ਜੇ ਪੀ ਸਿੰਘ ਗਰੇਵਾਲ ਢੇਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਣਯੋਗ ਸੈਸ਼ਨ ਜੱਜ ਵੱਲੋਂ ਇਹ ਮਨਜ਼ੂਰੀ ਮਿਲ ਗਈ ਹੈ, ਕੋਈ ਵੀ ਵਿਅਕਤੀ ਆਪਣਾ ਨਵਾਂ ਕੇਸ ਵਕੀਲ ਕੋਲ ਆ ਕੇ ਦਾਇਰ ਕਰ ਸਕਦਾ ਹੈ। ਇਸ ਦੇ ਨਾਲ ਹੀ ਕੇਸ ਦਾਖ਼ਲ ਕਰਨ ਵਾਸਤੇ ਉਸ ਨੂੰ ਅਦਾਲਤ ਆਉਣ ਦੀ ਲੋੜ ਨਹੀਂ, ਉਹ ਸਿੱਧਾ ਵਕੀਲ ਨੂੰ ਹੀ ਮਿਲ ਕੇ ਉਸ ਕੋਲ ਕੇਸ ਦਾਖਲ ਕਰ ਸਕੇਗਾ।