ETV Bharat / state

ਰੋਪੜ ਵਿੱਚ ਸਥਾਪਿਤ ਕੀਤੇ ਗਏ ਓਪਨ ਜਿੰਮ, ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ

author img

By

Published : Feb 25, 2020, 9:48 AM IST

ਰੂਪਨਗਰ ਨਗਰ ਕੌਂਸਲ ਦੇ ਯਤਨਾਂ ਸਦਕਾ ਨਿੱਜੀ ਕੰਪਨੀ ਦੁਆਰਾ ਰੋਪੜ ਦੇ ਪਾਰਕਾਂ ਦੇ ਵਿੱਚ ਓਪਨ ਜਿਮ ਸਥਾਪਿਤ ਕੀਤੇ ਗਏ ਹਨ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਹੈ।

Open gym
ਰੋਪੜ ਵਿੱਚ ਸਥਾਪਿਤ ਕੀਤੇ ਗਏ ਓਪਨ ਜਿੰਮ

ਰੂਪਨਗਰ: ਅਜੋਕੇ ਦੌੜ ਭੱਜ ਵਾਲੇ ਯੁੱਗ ਦੇ ਵਿੱਚ ਸਿਹਤ ਸੰਭਾਲ ਸਭ ਤੋਂ ਜ਼ਰੂਰੀ ਹੈ। ਨਗਰ ਕੌਂਸਲ ਜਿੱਥੇ ਇਲਾਕੇ ਦੇ ਵਿੱਚ ਪਾਣੀ, ਸੀਵਰੇਜ ਤੇ ਹੋਰ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਉੱਥੇ ਹੀ ਹੁਣ ਨਗਰ ਕੌਂਸਲ ਵੱਲੋਂ ਨਿਰੋਗ ਜੀਵਨ ਅਤੇ ਸਿਹਤ ਸੰਭਾਲ ਸਬੰਧੀ ਇੱਕ ਉਪਰਾਲਾ ਕੀਤਾ ਗਿਆ ਹੈ।

ਰੋਪੜ ਵਿੱਚ ਸਥਾਪਿਤ ਕੀਤੇ ਗਏ ਓਪਨ ਜਿੰਮ

ਦਰਅਸਲ ਰੋਪੜ ਦੇ ਗਿਆਨੀ ਜ਼ੈਲ ਸਿੰਘ ਨਗਰ ਦੇ ਮੇਨ ਪਾਰਕ ਦੇ ਵਿੱਚ ਓਪਨ ਜਿੰਮ ਸਥਾਪਿਤ ਕਰਵਾਏ ਗਏ ਹਨ। ਜਿੰਮ ਸਥਾਪਿਤ ਹੋਣ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਵਸਦੇ ਲੋਕ ਇਨ੍ਹਾਂ ਮਸ਼ੀਨਾਂ ਦੇ ਉੱਪਰ ਆ ਕੇ ਅਭਿਆਸ ਕਰ ਸਕਦੇ ਹਨ।

ਅੱਜ ਜਿੰਮ ਸਥਾਪਤ ਹੋਣ ਤੋਂ ਬਾਅਦ ਕਈ ਬਜ਼ੁਰਗ ਅਤੇ ਬੱਚੇ ਇਨ੍ਹਾਂ ਮਸ਼ੀਨਾਂ ਦੇ ਉੱਤੇ ਕਸਰਤ ਕਰਦੇ ਨਜ਼ਰ ਆ ਰਹੇ ਸਨ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਪਾਰਬਤੀ ਕੋਲਡ ਡੈਮ ਟਰਾਂਸਮਿਸ਼ਨ ਲਿਮਿਟਡ ਨਾਲ ਰਾਬਤਾ ਕਾਇਮ ਕਰਕੇ ਇਹ ਓਪਨ ਜਿਮ ਸਥਾਪਿਤ ਕਰਵਾਏ ਗਏ ਹਨ ਜਿਨ੍ਹਾਂ ਵੱਲੋਂ 12 ਲੱਖ ਰੁਪਏ ਦੀ ਲਾਗਤ ਦਾ ਇਹ ਸਾਰਾ ਸਾਮਾਨ ਮੁਫਤ ਵਿੱਚ ਭੇਂਟ ਕੀਤਾ ਗਿਆ ਹੈ।

ਸਥਾਨਕ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਸਿਹਤ ਸੰਭਾਲ ਸਭ ਤੋਂ ਜ਼ਰੂਰੀ ਹੈ ਅਤੇ ਇਹ ਓਪਨ ਜਿੰਮ ਉਨ੍ਹਾਂ ਲਈ ਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.