ਰੂਪਨਗਰ: ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਕੇਸ਼ਵ ਗੋਇਲ ਨੇ ਦੱਸਿਆ ਕਿ ਹੋਲਾ ਮਹੱਲਾ ਦਾ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 14 ਤੋ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਹੋਲਾ ਮਹੱਲਾ ਤਿਉਹਾਰ ਮੌਕੇ ਮੇਨ ਸਿਵਲ ਕੰਟਰੋਲ ਰੂਮ ਪੁਲਿਸ ਥਾਣਾ,ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤਾ ਜਾਵੇਗਾ।
ਜਿਸ ਵਿੱਚ ਸਮੂਹ ਵਿਭਾਗਾਂ ਦੇ ਜਿੰਮੇਵਾਰ ਕਰਮਚਾਰੀ/ਅਧਿਕਾਰੀ 24 ਘੰਟੇ (ਰਾਊਂਡ ਦੀ ਕਲਾਕ) ਸਿਫਟਾਂ ਵਿੱਚ ਡਿਊਟੀ ਤੇ ਰਹਿਣਗੇ। ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01887-232015 ਹੋਵੇਗਾ, ਜੋ 24/7 ਕਾਰਜਸ਼ੀਲ ਰਹੇਗਾ। ਉਨ੍ਹਾਂ ਦੱਸਿਆ ਕਿ ਹੋਲੇ-ਮਹੱਲੇ ਸਬੰਧੀ ਹਰ ਸਾਲ ਦੀ ਤਰਾਂ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ 11 ਸੈਕਟਰਾਂ ਵਿੱਚ ਵੰਡਿਆ ਗਿਆ ਹੈ।
ਇਹਨਾਂ ਸੈਕਟਰਾਂ ਵਿੱਚ ਪੁਲਿਸ ਵਿਭਾਗ ਵੱਲੋਂ 11 ਸਬ-ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਅਤੇ ਐਸ.ਐਸ.ਪੀ ਸ੍ਰੀ ਵਿਵੇਕਸ਼ੀਲ ਸੋਨੀ ਵਲੋ ਜਾਰੀ ਹਦਾਇਤਾ ਮੁਤਾਬਿਕ ਮਹਿਕਮਾ ਵਾਟਰ ਸਪਲਾਈ ਅਤੇ ਸੈਨੀਟੇਸ਼ਨ,ਸਿਹਤ, ਬਿਜਲੀ,ਖੁਰਾਕ ਤੇ ਸਪਲਾਈ,ਪੀ.ਡਬਲਯੂ.ਡੀ, ਦਫਤਰ ਨਗਰ ਕੌਂਸਲ,ਟੈਲੀਫੋਨ,ਜੰਗਲਾਤ,ਏ.ਟੀ.ਓ.ਅਤੇ ਪੁਲਿਸ ਵਿਭਾਗ ਦੇ ਵਾਇਰਲੈਸ ਸੈਟ ਸਮੇਤ ਅਪਰੇਟਰ, ਮੇਲੇ ਦੌਰਾਨ ਆਪਣੇ-ਆਪਣੇ ਆਰਜੀ ਦਫਤਰ 14 ਤੋ 19 ਮਾਰਚ ਤੱਕ ਹਰ ਹਾਲਤ ਵਿੱਚ ਪੁਲਿਸ ਥਾਣਾ,ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਰੱਖਣਗੇ।
ਇਹਨਾਂ ਆਰਜੀ ਦਫ਼ਤਰਾਂ ਵਿੱਚ ਸਮੂਹ ਸਬੰਧਤ ਵਿਭਾਗਾ ਦੇ ਅਧਿਕਾਰੀ ਆਪਣੇ-ਆਪਣੇ ਵਿਭਾਗ ਦੇ ਕਰਮਚਾਰੀ/ਅਧਿਕਾਰੀਆਂ ਦੀ ਰਾਉੂਂਡ ਦੀ ਕਲਾਕ ਸ਼ਿਫਟਾਂ ਵਿੱਚ ਡਿਊਟੀ ਤੇ ਰਹਿਣਗੇ। ਮੇਲਾ ਅਫਸਰ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਸੈਕਟਰ ਨੰ:1 ਵਿਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ,ਦੀਵਾਨ ਹਾਲ, ਪਾਰਕ, ਰਿਹਾਇਸ਼ ਜਥੇਦਾਰ ਸਾਹਿਬ ਅਤੇ ਰਿਹਾਇਸ਼ ਮੈਨੇਜਰ ਸਾਹਿਬ, ਮਾਤਾ ਨਾਨਕੀ ਨਿਵਾਸ, ਮਾਤਾ ਜੀਤੋ ਜੀ ਨਿਵਾਸ, ਲੰਗਰ ਹਾਲ, ਵਾਟਰ ਟੈਂਕ ਸਾਈਡ, ਪ੍ਰਸ਼ਾਸ਼ਕੀ ਬਲਾਕ ਗੁਰਦੁਆਰਾ ਸਾਹਿਬ, ਮਿਊਜ਼ੀਅਮ ਚੌਂਕ ਤੱਕ ਹੇਠਲਾ ਰੋਡ, ਗੁਰਦੁਆਰਾ ਸਾਹਿਬ ਦੇ ਨਾਲ ਲਗਦਾ ਬਜ਼ਾਰ, ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਭੋਰਾ ਸਾਹਿਬ ਅਤੇ ਪਾਰਕ ਅਤੇ ਰਿਹਾਇਸ਼ੀ ਏਰੀਆ ਨਜ਼ਦੀਕ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਭੋਰਾ ਸਾਹਿਬ ਤੱਕ ਦਾ ਏਰੀਆ ਨੂੰ ਲਿਆ ਗਿਆ ਹੈ।
ਜਿਸ ਦਾ ਸਬ ਕੰਟਰੋਲ ਰੂਮ 1-ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸਥਾਪਿਤ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਸੈਕਟਰ ਨੰ:2 ਵਿਚ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਰੋਡ ਦੇ ਦੋਨੋ ਪਾਸੇ ਦਾ ਏਰੀਆ ਜ਼ੋ ਟੀ-ਪੁਆਇੰਟ ਪਿੰਡ ਗੱਜਪੁਰ ਤੋਂ ਪੁਲਿਸ ਸਟੇਸ਼ਨ ਸਮੇਤ ਪਿੰਡ ਮੀਂਢਵਾਂ ਤੱਕ ਦਾ ਏਰੀਆ, ਪਿੰਡ ਝਿੰਜੜੀ ਅਤੇ ਰੋਡ ਦੇ ਦੋਵੇਂ ਪਾਸੇ ਦਾ ਏਰੀਆ ਜ਼ੋ ਕਿ ਮੇਨ ਰੋਡ ਨਾਲ, ਮੀਂਢਵਾਂ ਪਾਰਕਿੰਗ ਅਤੇ ਝਿੰਜੜੀ, ਸਿੰਗਲ ਰੋਡ ਝਿੰਜੜੀ ਨਾਕਾ ਤੋਂ ਪੁਲ ਭਾਖੜਾ ਨਹਿਰ ਅਤੇ ਐਸ.ਵਾਈ.ਐਲ. ਝਿੰਜੜੀ ਬਰਿੱਜ, ਡੇਰਾ ਬਾਬਾ ਰਾਮ ਸਿੰਘ, ਡੇਰਾ ਭੈਣੀ, ਕੁਟੀਆ ਕਲਿਆਣ ਦਾਸ, ਡੇਰਾ ਬਿਸ਼ਨਪੁਰੀ ਅਤੇ ਨਾਲ ਲਗਦੇ ਡੇਰਿਆਂ ਦਾ ਏਰੀਆ, ਮਾਤਾ ਨਾਨਕੀ ਚੈਰੀਟੇਬਲ ਹਸਤਪਾਲ, ਅਨੰਦ ਮੈਰਿਜ ਪੈਲੇਸ, ਮਲਹੋਤਰਾ ਪੈਟਰੋਲ ਪੰਪ, ਪੁਲਿਸ ਸਟੇਸ਼ਨ ਅਨੰਦਪੁਰ ਸਾਹਿਬ, ਮੋਇਆਂ ਦੀ ਮੰਡੀ, ਪੁਲਿਸ ਸਟੇਸ਼ਨ ਦੇ ਪਿੱਛਲੇ ਪਾਸੇ ਵਾਲੀ ਪਾਰਕਿੰਗ ਅਤੇ ਪੁਲਿਸ ਸਟੇਸ਼ਨ ਅਨੰਦਪੁਰ ਸਾਹਿਬ ਲਿੰਕ ਰੋਡ ਤੋਂ ਗਲੀ ਤੱਕ ਦਾ ਏਰੀਆ ਸਾਮਿਲ ਕੀਤਾ ਗਿਆ ਹੈ।
ਜਿਸ ਦਾ ਸਬ ਕੰਟਰੋਲ ਰੂਮ ਨੰਬਰ 2-ਟੀ ਪੁਆਇੰਟ ਸਾਹਮਣੇ ਝਿੰਜੜੀ ਵਿਖੇ ਸਥਾਪਿਤ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਸੈਕਟਰ-4 ਵਿਚ ਰੇਲਵੇ ਸਟੇਸ਼ਨ ਤੋਂ ਟੀ-ਪੁਆਇੰਟ ਬੱਸ ਸਟੈਂਡ/ਪੰਜਾਬ ਨੈਸ਼ਨਲ ਬੈਂਕ ਤੱਕ ਮੇਨ ਰੋਡ ਦੇ ਦੋਨੋ ਪਾਸੇ ਦਾ ਏਰੀਆ,ਮੇਨ ਰੋਡ ਦੇ ਨਾਲ ਲਗਦੀਆਂ ਗਲੀਆਂ,ਲੋਧੀਪੁਰ ਰੇਲਵੇ ਫਾਟਕ, ਲੋਧੀਪੁਰ ਰੋਡ, ਪਿੰਡ ਲੋਧੀਪੁਰ ਤੋਂ ਚਰਨ ਗੰਗਾ ਖੱਡ ਤੱਕ, ਕਿਲ੍ਹਾ ਲੋਹਗੜ੍ਹ, ਡੇਰਾ ਡੁਮੇਲੀ,ਗੁਰਦੁਆਰਾ ਸ਼੍ਰੀ ਹਰਿ ਰਾਏ ਸਾਹਿਬ,ਰੇਲਵੇ ਲਾਈਨ ਦੇ ਨਾਲ ਲਗਦਾ ਰਿਹਾਇਸ਼ੀ ਏਰੀਆ, ਦੀਪ ਨਰਸਿੰਗ ਹੋਮ, ਕੈਲਾਸ਼ ਹਸਪਤਾਲ, ਗਰਿੱਡ ਏਰੀਆ ਰੇਲਵੇ ਸਟੇਸ਼ਨ, ਡੇਰਾ ਅਖੰਡ ਕੀਰਤਨੀ, ਡੇਰਾ ਸਾਬਕਾ ਐਮ.ਐਲ.ਏ. ਬਾਬਾ ਅਜੀਤ ਸਿੰਘ, ਹੋਟਲ ਸਾਰੰਗ ਕੋਜ਼ੀ, ਸਟੇਟ ਬੈਂਕ ਆਫ ਇੰਡੀਆ, ਲੱਕੜ ਆਰਾ ਅਤੇ ਐਸ.ਜੀ.ਪੀ.ਸੀ. ਦੇ ਨਾਲ ਲਗਦੀ ਮਾਰਕਿਟ ਦਾ ਸਾਰਾ ਏਰੀਆ ਸਾਮਿਲ ਕੀਤਾ ਗਿਆ ਹੈ।
ਦੋ ਸੈਕਟਰਾਂ ਵਿਚ ਵੰਡਿਆਂ ਕੀਰਤਪੁਰ ਸਾਹਿਬ
ਮੇਲਾ ਅਫਸਰ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਵਿਖੇ ਸਿਵਲ ਕੰਟਰੋਲ ਰੂਮ ਦਫਤਰ ਨਗਰ ਪੰਚਾਇਤ, ਕੀਰਤਪੁਰ ਸਾਹਿਬ ਬਿਲਾਸਪੁਰ ਰੋਡ ਤੇ ਸਥਾਪਿਤ ਕੀਤਾ ਜਾਵੇਗਾ। ਇਸ ਕੰਟਰੋਲ ਰੂਮ ਵਿਖੇ ਕੀਰਤਪੁਰ ਸਾਹਿਬ ਨਾਲ ਸਬੰਧਤ ਅਤੇ ਮੇਲੇ ਲਈ ਤਾਇਨਾਤ ਕੀਤੇ ਗਏ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ/ਕਰਮਚਾਰੀ ਤਾਇਨਾਤ ਰਹਿਣਗੇ।
ਇਸ ਕੰਟਰੋਲ ਰੂ੍ਰਮ ਦੇ ਇੰਚਾਰਜ ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਕੀਰਤਪੁਰ ਸਾਹਿਬ ਸ੍ਰੀ ਜੀ.ਬੀ ਸ਼ਰਮਾ ਅਤੇ ਗੁਰਦੀਪ ਸਿੰਘ ਬੀ.ਡੀ.ਪੀ.ਓ.ਸ੍ਰੀ ਅਨੰਦਪੁਰ ਸਾਹਿਬ ਹੋਣਗੇ। ਉਨ੍ਹਾਂ ਦੱਸਿਆ ਕਿ ਕੀਰਤਪੁਰ ਸਾਹਿਬ ਨੂੰ ਦੋ ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਕਟਰ-1 ਵਿਚ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਨਹਿਰ ਤੋਂ ਨੰਗਲ ਹਾਈਡਲ ਚੈਨਲ ਦੇ ਵਿਚਕਾਰ ਅਤੇ ਉਸ ਤੋਂ ਅੱਗੇ ਬਿਲਾਸਪੁਰ ਵੱਲ ਦਾ ਸਮੂਹ ਏਰੀਆ-ਜਿਸ ਵਿੱਚ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਚਰਨ ਕੰਵਲ ਸਾਹਿਬ, ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਸਮਾਧ, ਪੁਲਿਸ ਸਟੇਸ਼ਨ ਕੀਰਤਪੁਰ ਸਾਹਿਬ, ਐਕਸਾਈਜ਼ ਟੋਲ ਟੈਕਸ ਬੈਰੀਅਰ ਅਤੇ ਪਿੰਡ ਦੇਹਣੀ ਆਦਿ ਦਾ ਏਰੀਆ ਪੈਂਦਾ ਹੈ ਸਾਮਿਲ ਕੀਤਾ ਗਿਆ ਹੈ।
ਸੈਕਟਰ-2 ਵਿਚ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਤੋਂ ਸਤਲੁੱਜ ਦਰਿਆ ਦੇ ਵਿਚਕਾਰ ਦਾ ਹਲਕਾ-ਜਿਸ ਵਿੱਚ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ,ਕੀਰਤਪੁਰ ਸਾਹਿਬ ਚੌਂਕ,ਰੇਲਵੇ ਸਟੇਸ਼ਨ,ਟੋਲ ਪਲਾਜਾ ਹੈ।ਇਸ ਤੋਂ ਇਲਾਵਾ ਕੀਰਤਪੁਰ ਸਾਹਿਬ ਚੌਂਕ ਤੋਂ ਰੋਪੜ੍ਹ ਵੱਲ ਨੂੰ ਉਹ ਸਾਰਾ ਇਲਾਕਾ ਜੋ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੈਂਦਾ ਹੈ,ਜਿਸ ਵਿੱਚ ਗੁ: ਬੂੰਗਾ ਸਾਹਿਬ ਅਤੇ ਸਰਾਏਂ ਪੱਤਣ ਪੁੱਲ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ:ਸਰਵੇ ਕਰਨ ਆਈ ਟੀਮ ਦੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਛੇ ਘੰਟੇ ਬੰਦੀ ਬਣਾ ਕੇ ਰੱਖਿਆ