ਰੂਪਨਗਰ: ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਮਿਲਣ ਤੋਂ ਬਾਅਦ ਖੇਤਰ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ 'ਚ ਕੋਰੋਨਾ ਵਾਇਰਸ ਦੇ ਦੋਨੋਂ ਸ਼ੱਕੀ ਮਰੀਜ਼ਾ ਦੀ ਰਿਪੋਰਟ ਨੈਗਟਿਵ ਆਈਆਂ ਹਨ। ਇਸ ਮਹਾਂਮਾਰੀ ਦੇ ਖਤਰੇ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਈਟੀਵੀ ਭਾਰਤ ਨਾਲ ਰੂਪਨਗਰ ਦੇ ਸਿਵਲ ਸਰਜਨ ਐੱਚਐੱਨ ਸ਼ਰਮਾ ਨੇ ਗੱਲ਼ਬਾਤ ਕਰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਕਰੋਨਾ ਵਾਇਰਸ ਤੋਂ ਬਚਣ ਲਈ ਪਿਛਲੇ ਦਿਨੀਂ ਕਈ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਇੰਨਾਂ ਹਿਦਾਇਤਾ ਮੁਤਾਬਕ....
- ਜਿਸ ਵਿੱਚ ਕਿਸੇ ਨਾਲ ਹੱਥ ਨਾ ਮਿਲਣਾ
- ਕਿਸੇ ਦੇ ਨਾਲ ਜੱਫੀ ਨਾ ਪਾਉਣਾ
- ਇਸ ਤੋਂ ਇਲਾਵਾ ਛਿੱਕ ਮਾਰਨ ਵੇਲੇ ਜਾਂ ਖੰਘਣ ਵੇਲੇ ਮੁੰਹ ਢੱਕਣਾ
- ਸਮਾਗਮਾਂ 'ਚ ਜਾਣ 'ਚ ਪਰਹੇਜ ਕਰਨਾ
- ਵਾਰ-ਵਾਰ ਹੱਥ ਧੋਣਾ
ਇਸ ਤੋਂ ਇਲਾਵਾ ਸਿਵਲ ਸਰਜਨ ਨੇ ਕਿਹਾ ਕਿ ਬੇਸ਼ੱਕ ਹੋਲੀ ਇੱਕ ਸਾਂਝਾ ਤਿਉਹਾਰ ਹੈ, ਜਿਸ ਤਰ੍ਹਾਂ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਫੈਲਿਆ ਹੋਇਆ ਹੈ। ਇਸ ਸਮੇਂ ਦੌਰਾਨ ਸਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਦੱਸਣਯੋਗ ਹੈ ਕਿ ਪੂਰੇ ਭਾਰਤ 'ਚ ਕੋਰੋਨਾ ਵਾਇਰਸ ਦੇ 42 ਮਾਮਲੇ ਸਾਹਮਣੇ ਆ ਰਹੇ ਹਨ।