ਪਟਿਆਲਾ: ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਨੇ ਟੌਹੜਾ ਕਬੱਡੀ ਕੱਪ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਇੱਕ ਲੱਖ ਰੁਪਏ ਦਾ ਸਮਾਨ ਭੇਜਿਆ ਹੈ। ਇਹ ਸਮਾਨ ਉਨ੍ਹਾਂ ਖ਼ਾਲਸਾ ਏਡ ਦੀ ਮੰਗ ਅਨੁਸਾਰ ਭੇਜਿਆ ਹੈ। ਇਸ ਵੇਲੇ ਟਰੱਸਟ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਹੜ੍ਹ ਪੀੜਤਾਂ ਲਈ ਉਹ ਹੀ ਮਦਦ ਭੇਜੀ ਜਾਵੇ, ਜਿਸ ਦੀ ਉੱਥੇ ਲੋੜ ਹੈ ਤਾਂ ਕਿ ਉੱਥੇ ਕੋਈ ਵੀ ਸਮਾਨ ਵਾਧੂ ਨਾ ਹੋਵੇ ਤੇ ਕਿਸੇ ਸਮਾਨ ਦੀ ਘਾਟ ਨਾ ਰਹੇ।
ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾ ਰਿਹੈ ਪੰਜਾਬ ਸਹਿਕਾਰਤਾ ਵਿਭਾਗ
ਖ਼ਾਲਸਾ ਏਡ ਰਾਹੀਂ ਭੇਜੇ ਗਏ ਸਮਾਨ ਬਾਰੇ ਦੱਸਦਿਆਂ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਪਹਿਲੀ ਕਿਸ਼ਤ ਤਹਿਤ ਅਸੀਂ ਖ਼ਾਲਸਾ ਏਡ ਵੱਲੋਂ ਮੰਗੀਆਂ ਗਈਆਂ ਵਸਤੂਆਂ ਹੀ ਭੇਜੀਆਂ ਹਨ, ਜਿਵੇਂ ਕਿ ਔਰਤਾਂ ਲਈ ਬਹੁਤ ਹੀ ਜ਼ਰੂਰੀ 8,064 ਸੈਨੇਟਰੀ ਪੇਡ, ਆਮ ਲੋਕਾਂ ਲਈ 1,500 ਡਿਟੌਲ ਸਾਬਣ, ਕਪੜੇ ਧੋਣ ਲਈ 3 ਕੁਵਿੰਟਲ ਸਰਫ਼, ਹੜ੍ਹ ਪੀੜਤ ਇਲਾਕਿਆਂ ਵਿਚ ਮੱਛਰਾਂ ਦੀ ਕਾਫ਼ੀ ਭਰਮਾਰ ਹੋ ਗਈ ਹੈ, ਇਸ ਕਰਕੇ 100 ਮੱਛਰਦਾਨੀ ਅਤੇ 700 ਓਡੋਮੋਸ ਭੇਜੀਆਂ ਹਨ। ਉਨਾਂ ਕਿਹਾ ਕਿ ਇਸ ਵੇਲੇ ਉੱਥੇ ਜ਼ਿਆਦਾ ਲੋੜ ਗੱਦਿਆਂ ਦੀ, ਖੇਸੀਆਂ ਦੀ, ਬਲੀਚਿੰਗ ਪਾਊਡਰ, ਤਿਰਪਾਲਾਂ, ਸੁੱਕਾ ਰਾਸ਼ਨ ਜਿਨ੍ਹਾਂ ਵਿਚ ਚਾਵਲ, ਦਾਲਾਂ ਆਦਿ ਹੀ ਭੇਜੀਆਂ ਜਾ ਸਕਦੀਆਂ ਹਨ।