ਪਠਾਨਕੋਟ/ਬਠਿੰਡਾ/ਹੁਸ਼ਿਆਪੁਰ : ਜ਼ਿਲ੍ਹਾ ਪਠਾਨਕੋਟ ਦੇ ਇੱਕ ਪਾਸੇ ਪਾਕਿਸਤਾਨ ਅਤੇ ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਨਾਲ ਨਾਲ ਹਿਮਾਚਲ ਦੀ ਸਰਹੱਦ ਲੱਗਣ ਕਾਰਨ ਸੁਰਖਿਆ ਦੇ ਲਿਹਾਜ਼ ਨਾਲ ਇਸ ਇਲਾਕੇ ਨੂੰ ਕਾਫੀ ਅਹਿਮ ਮੰਨਿਆ ਜਾਂਦਾ ਹੈ। ਇਸੇ ਲਈ ਜਿਲ੍ਹਾ ਪਠਾਨਕੋਟ ਦੀ ਪੁਲਿਸ 24 ਘੰਟੇ ਅਲਰਟ ਉੱਤੇ ਰਹਿੰਦੀ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹੇ ਪੁਲਿਸ ਵਲੋਂ ਜਿਲ੍ਹੇ ਦੀਆਂ ਵੱਖ ਵੱਖ-ਥਾਵਾਂ ਉੱਤੇ ਸਪੈਸ਼ਲ ਨਾਕੇ ਵੀ ਲਗਾਏ ਗਏ ਹਨ। ਸਮੇਂ-ਸਮੇਂ ਉੱਤੇ ਪੁਲਿਸ ਵੱਲੋਂ ਸਰਚ ਓਪਰੇਸ਼ਨ ਵੀ ਚਲਾਏ ਜਾਂਦੇ ਹਨ। ਇਸੇ ਦੇ ਮੱਦੇਨਜਰ ਅੱਜ ਜਿਲ੍ਹੇ ਵਿੱਚ ਆਪਰੇਸ਼ਨ ਸੀਲ 5 ਚਲਾਇਆ ਗਿਆ, ਜਿਸ ਵਿਚ ਜੰਮੂ ਕਸ਼ਮੀਰ, ਹਿਮਾਚਲ ਅਤੇ ਪਾਕਿਸਤਾਨ ਦੇ ਨਾਲ ਲਗਦੀ ਸਰਹਦ ਉੱਤੇ ਵਸੇ ਪਿੰਡ ਅਤੇ ਕਸਬਿਆਂ ਵਿੱਚ ਪੁਲਿਸ ਵਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਹੈ, ਜਿਸ ਵਿਚ ਪੁਲਿਸ ਨੂੰ ਵੱਖ-ਵੱਖ ਥਾਵਾਂ ਤੋਂ ਸਫਲਤਾ ਵੀ ਹਾਸਲ ਹੋਈ ਹੈ।
ਵੱਡੀ ਰਿਕਵਰੀ ਹੋਣ ਦੀ ਆਸ : ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਆਪਰੇਸ਼ਨ ਸੀਲ ਤਹਿਤ ਜਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ, ਜਿਸਦੇ ਤਹਿਤ ਹਿਮਾਚਲ, ਜੰਮੂ ਕਸ਼ਮੀਰ ਅਤੇ ਪਾਕਿਸਤਾਨ ਦੇ ਨੇੜਲੇ ਕਸਬਿਆਂ ਅਤੇ ਪਿੰਡਾਂ ਤੋਂ ਕਾਫੀ ਬਰਾਮਦਗੀ ਹੋਈ ਹੈ ਅਤੇ ਓਪਰੇਸ਼ਨ ਅਜੇ ਵੀ ਜਾਰੀ ਹੈ। ਇਸ ਓਪਰੇਸ਼ਨ ਤੋਂ ਵੱਡੀਆਂ ਰਿਕਵਰੀਆਂ ਹੋਣ ਦੀ ਆਸ ਹੈ।
- ਅਵਤਾਰ ਸਿੰਘ ਖੰਡਾ ਦੀ ਮੌਤ 'ਤੇ ਫਿਰ ਉੱਠੇ ਸਵਾਲ, ਪਰਿਵਾਰ ਤੇ ਦੋਸਤਾਂ ਨੇ ਭਾਰਤੀ ਸੁਰੱਖਿਆ ਏਜੰਸੀਆਂ 'ਤੇ ਪ੍ਰੇਸ਼ਾਨ ਕਰਨ ਦੇ ਲਾਏ ਇਲਜ਼ਾਮ
- Robbery Attempt: ਹੋਟਲ ਕਾਰੋਬਾਰੀ ਦੀ ਪਤਨੀ 'ਤੇ ਹਥੋੜੇ ਨਾਲ ਹਮਲਾ ਕਰ ਲੁੱਟ ਦੀ ਕੋਸ਼ਿਸ਼, ਕੁਝ ਦਿਨ ਪਹਿਲਾਂ ਹੀ ਘਰ 'ਚ ਕੰਮ ਕਰਕੇ ਗਏ ਸਨ ਲੁਟੇਰੇ
- ਬਲਵੰਤ ਸਿੰਘ ਰਾਜੋਆਣਾ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੱਦੀ ਹੰਗਾਮੀ ਮੀਟਿੰਗ, ਪੰਜ ਤਖ਼ਤਾਂ ਦੇ ਜਥੇਦਾਰ ਹੋਏ ਸ਼ਾਮਲ
ਬਠਿੰਡਾ ਵਿੱਚ ਵੀ ਕੀਤੀ ਚੈਕਿੰਗ: ਬਠਿੰਡਾ ਪੁਲਿਸ ਨੇ ਇਸੇ ਆਪਰੇਸ਼ਨ ਤਹਿਤ 16 ਥਾਵਾਂ ਉੱਤੇ ਨਾਕਾਬੰਦੀ ਕੀਤੀ ਹੈ। ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਹੈ ਕਿ ਬਠਿੰਡਾ ਜਿਲ੍ਹਾ ਦੇ ਲਿੰਕ ਰਸਤਿਆਂ ਪਰ ਵਿਸ਼ੇਸ਼ ਤੌਰ ਉੱਤੇ ਨਾਕਾਬੰਦੀ ਕੀਤੀ ਗਈ ਹੈ। ਪੁਲਿਸ ਨੇ 16 ਥਾਵਾਂ ਉੱਤੇ ਨਾਕੇ ਲਗਾਏ ਹਨ। ਇਹਨਾਂ ਨਾਕਿਆਂ ਉੱ ਕੁੱਲ 164 ਮੁਲਾਜਮ ਤੈਨਾਤ ਕੀਤੇ ਗਏ ਹਨ।
ਹੁਸ਼ਿਆਰਪੁਰ ਵਿੱਚ ਵੀ ਲਗਾਇਆ ਨਾਕਾ: ਪੂਰੇ ਪੰਜਾਬ ਵਿੱਚ ਆਪਰੇਸ਼ਨ ਸੀਲ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 11 ਜਗ੍ਹਾ ਉੱਤੇ ਇੰਟਰਸਟੇਟ ਨਾਕੇ ਲਗਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਗਈ। ਉਸੇ ਤਰ੍ਹਾਂ ਹੁਸ਼ਿਆਰਪੁਰ ਦੇ ਊਨਾ ਰੋਡ ਉੱਤੇ ਪੈਂਦੇ ਚਕਸਾਧੂ ਬੈਰੀਅਰ ਉੱਤੇ ਵੀ ਹੁਸ਼ਿਆਰਪੁਰ ਪੁਲਿਸ ਨੇ ਨਾਕਾ ਲਗਾ ਕੇ ਵੱਡੇ ਪੱਧਰ ਉੱਤੇ ਚੈਕਿੰਗ ਕੀਤੀ। ਇਸ ਮੌਕੇ ਐਸਪੀ ਮਨਜੀਤ ਕੌਰ ਦੀ ਨਿਗਰਾਨੀ ਹੇਠ ਦਰਜਨ ਭਰ ਪੁਲਿਸ ਮੁਲਾਜ਼ਮਾਂ ਨੇ ਹਿਮਾਚਲ ਸਾਈਡ ਤੋਂ ਆ ਰਹੀਆਂ ਗੱਡੀਆਂ ਦੀ ਚੈਕਿੰਗ ਕੀਤੀ।