ETV Bharat / state

ਟਿਕਟ ਦਾ ਐਲਾਨ ਹੋਣ ਤੋਂ ਬਾਅਦ ਗੁਰਦਾਸਪੁਰ ਦੇ ਕਾਂਗਰਸੀ ਵਰਕਰ ਹੋਏ ਸਰਗਰਮ

ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਟਿਕਟ ਐਲਾਨ ਹੋਣ ਤੋਂ ਬਾਅਦ ਕਾਂਗਰਸ 'ਚ ਹਲਚਲ ਤੇਜ਼। ਕਾਂਗਰਸ ਵਰਕਰਾਂ ਤੇ ਆਗੂਆਂ ਵਿਚਾਲੇ ਮੀਟਿੰਗਾਂ ਦਾ ਦੌਰ ਸ਼ੁਰੂ। ਕਾਂਗਰਸ ਨੇਤਾ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਨੇ ਕਿਹਾ ਕਿਸੇ ਵੀ ਤਰ੍ਹਾਂ ਵਿਧਾਇਕਾਂ ਦਾ ਕੋਈ ਵਿਰੋਧ ਨਹੀਂ।

ਕਾਂਗਰਸ ਨੇਤਾ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ
author img

By

Published : Apr 4, 2019, 2:31 PM IST

ਪਠਾਨਕੋਟ: ਸੁਨੀਲ ਕੁਮਾਰ ਜਾਖੜ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਟਿਕਟ ਮਿਲਣ ਦੇ ਨਾਲ ਹੀ ਕਾਂਗਰਸ ਵਿੱਚ ਹਲਚਲ ਤੇਜ਼ ਹੋ ਗਈ ਹੈ। ਟਿਕਟ ਮਿਲਣ ਤੋਂ ਪਹਿਲੇ ਦਿਨ ਇਹ ਕਾਂਗਰਸ ਵਰਕਰਾਂ ਅਤੇ ਨੇਤਾਵਾਂ ਦੇ ਵੱਲੋਂ ਜਿੱਥੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ ਉਥੇ ਦੂਜੇ ਪਾਸੇ ਜ਼ਿਲ੍ਹਾ ਮੀਟਿੰਗ ਵੀ ਬੁਲਾਈ ਗਈ ਹੈ। ਇਸ ਵਿੱਚ ਜ਼ਿਲ੍ਹਾ ਕਾਂਗਰਸ ਨੇਤਾ ਦੇ ਨਾਲ-ਨਾਲ ਕਾਂਗਰਸ ਦੇ ਬਾਕੀਅਧਿਕਾਰੀ ਅਤੇ ਵਰਕਰ ਸ਼ਾਮਲ ਹੋਏ ਅਤੇ ਚੋਣ ਦੀ ਰਣਨੀਤੀ ਦੇ ਉੱਤੇ ਚਰਚਾ ਕੀਤੀ ਗਈ।

ਵੀਡੀਓ।

ਜਦੋਂ ਕਾਂਗਰਸ ਨੇਤਾਵਾਂ ਤੋਂ ਇਹ ਪੁੱਛਿਆ ਗਿਆ ਕਿ ਵਿਧਾਇਕਾਂ ਦਾ ਵਿਰੋਧ ਵਿਧਾਨ ਸਭਾ ਹਲਕੇ ਦੇ ਵਿੱਚ ਹੈ ਇਸ ਦਾ ਨਿਪਟਾਰਾ ਕਿਵੇਂ ਕੀਤਾ ਜਾਵੇਗਾ ਜਾਂ ਫਿਰ ਅਜਿਹੇ ਹਾਲਾਤਾਂ ਤੋਂ ਕਿਵੇਂ ਨਿਪਟਿਆ ਜਾਵੇਗਾ? ਕਾਂਗਰਸ ਨੇਤਾ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਨੇ ਜਵਾਬ ਦਿੱਤਾ ਕਿ ਕਿਸੇ ਵੀ ਤਰ੍ਹਾਂ ਵਿਧਾਇਕਾਂ ਦਾ ਕੋਈ ਵਿਰੋਧ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਭ ਨੂੰ ਨਾਲ ਲੈ ਕੇ ਹੀ ਚੱਲਣਗੇ ਅਤੇ ਸੁਨੀਲ ਜਾਖੜ ਨੂੰ ਚੋਣਾਂ ਵਿੱਚ ਜਿੱਤ ਹਾਸਲ ਕਰਵਾਉਣਗੇ।

ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹੇ ਵਿੱਚ ਕਾਂਗਰਸ ਦੀ ਫੁੱਟ ਉਨ੍ਹਾਂ ਦੀ ਪਹਿਲੀ ਮੀਟਿੰਗ ਤੋਂ ਹੀ ਨਜ਼ਰ ਆਈ, ਜਦੋਂ ਕਾਂਗਰਸ ਦੇ ਸੁਜਾਨਪੁਰ ਦੇ ਵਰਕਰ ਮੀਟਿੰਗ ਵਿੱਚ ਨਜ਼ਰ ਨਹੀਂ ਆਏ ਅਤੇ ਨਾ ਹੀ ਪੂਰਵ ਮੰਤਰੀ ਰਹ ਚੁੱਕੇ ਸਵਰਗੀ ਰਘੂਨਾਥਸਹਾਏ ਪੁਰੀ ਦੇ ਪੁੱਤਰ ਨਰੇਸ਼ ਪੁਰੀ ਨਜ਼ਰ ਆਏ। ਸੁਜਾਨਪੁਰ ਦੇ ਕਾਂਗਰਸ ਦੀ ਟਿਕਟ ਉੱਤੇ 2017 ਵਿੱਚ ਚੋਣ ਲੜ ਚੁੱਕੇ ਅਮਿਤ ਮੰਟੂ ਵੀ ਇਸ ਮੀਟਿੰਗ ਦੇ ਵਿੱਚ ਨਜ਼ਰ ਨਹੀਂ ਆਏ, ਇੱਥੇ ਤੱਕ ਕਿ ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਅਤੇ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਵੀ ਇਸ ਮੀਟਿੰਗ ਵਿੱਚ ਨਹੀਂ ਆਏ । ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਦੇ ਕਈ ਨੇਤਾ ਅਤੇ ਪਦ ਅਧਿਕਾਰੀ ਆਪਸ ਵਿੱਚ ਮੱਤਭੇਦ ਰੱਖਦੇ ਹਨ।

REPORTER---JATINDER MOHAN (JATIN) PATHANKOT 9646010222
FEED---FTP
FOLDER---3 Apr Congress Meeting On Election(Jatin Pathankot)
FILES--- 1 SHOTS_1BYTES
ਐਂਕਰ---
ਸੁਨੀਲ ਕੁਮਾਰ ਜਾਖੜ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਟਿਕਟ ਮਿਲਣ ਦੇ ਨਾਲ ਹੀ ਕਾਂਗਰਸ ਦੇ ਵਿੱਚ ਹਲਚਲ ਤੇਜ਼ ਹੋ ਗਈ ਹੈ, ਟਿਕਟ ਮਿਲਣ ਦੇ ਪਹਿਲੇ ਦਿਨ ਇਹ ਕਾਂਗਰਸ ਵਰਕਰਾਂ ਅਤੇ ਨੇਤਾਵਾਂ ਦੇ ਵੱਲੋਂ ਜਿੱਥੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ ਉਥੇ ਦੂਜੇ ਪਾਸੇ ਜ਼ਿਲ੍ਹਾ ਦੀ ਮੀਟਿੰਗ ਵੀ ਬੁਲਾ ਲਈ ਗਈ ਹੈ, ਜਿਸ ਵਿੱਚ ਜ਼ਿਲ੍ਹਾ ਕਾਂਗਰਸ ਨੇਤਾ ਦੇ ਨਾਲ ਨਾਲ ਕਾਂਗਰਸ ਦੇ ਬਾਕੀ ਪਦ ਅਧਿਕਾਰੀ ਅਤੇ ਵਰਕਰ ਸ਼ਾਮਿਲ ਹੋਏ ਅਤੇ ਚੋਣ ਦੀ ਰਣਨੀਤੀ ਦੇ ਉੱਤੇ ਚਰਚਾ ਕੀਤੀ ਗਈ ।

ਵਿਓ--ਜਦ ਕਾਂਗਰਸ ਨੇਤਾਵਾਂ ਤੋਂ ਇਹ ਪੁੱਛਿਆ ਗਿਆ ਕਿ ਵਿਧਾਇਕਾਂ ਦਾ ਵਿਰੋਧ ਵਿਧਾਨ ਸਭਾ ਹਲਕੇ ਦੇ ਵਿੱਚ ਹੈ ਇਸ ਦਾ ਨਿਪਟਾਰਾ ਕਿਵੇਂ ਕੀਤਾ ਜਾਵੇਗਾ ਜਾਂ ਫਿਰ ਅਜਿਹੇ ਹਾਲਾਤਾਂ ਤੋਂ ਕਿਵੇਂ ਨਿਪਟਿਆ ਜਾਵੇਗਾ ਤੇ ਕਾਂਗਰਸ ਨੇਤਾ ਅਤੇ ਜ਼ਿਲ੍ਹਾ ਪ੍ਰਧਾਨ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਕਿਸੇ ਵੀ ਤਰ੍ਹਾਂ ਵਿਧਾਇਕਾਂ ਦਾ ਕੋਈ ਵਿਰੋਧ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਭਨਾਂ ਨੂੰ ਨਾਲ ਲੈ ਕੇ ਹੀ ਚੱਲਣਗੇ ਅਤੇ ਸੁਨੀਲ ਜਾਖੜ ਨੂੰ ਚੋਣ ਦੇ ਵਿੱਚ ਜਿੱਤ ਹਾਸਲ ਕਰਵਾਉਣਗੇ। ਤੁਹਾਨੂੰ ਦੱਸ ਦੀਏ ਕਿ ਜ਼ਿਲ੍ਹੇ ਦੇ ਵਿੱਚ ਕਾਂਗਰਸ ਦੀ ਫੁੱਟ ਉਨ੍ਹਾਂ ਦੀ ਪਹਿਲੀ ਮੀਟਿੰਗ ਤੋਂ ਹੀ ਨਜ਼ਰ ਆਈ ਜਦ ਕਾਂਗਰਸ ਦੇ ਸੁਜਾਨਪੁਰ ਦੇ ਵਰਕਰ ਮੀਟਿੰਗ ਦੇ ਵਿੱਚ ਨਜ਼ਰ ਨਹੀਂ ਆਏ ਅਤੇ ਨਾ ਹੀ ਪੂਰਵ ਮੰਤਰੀ ਰਹ ਚੁੱਕੇ ਸਵਰਗੀ ਰਘੂਨਾਥਸਹਾਏ ਪੁਰੀ ਦੇ ਪੁੱਤਰ ਨਰੇਸ਼ ਪੁਰੀ ਨਜ਼ਰ ਆਏ ਅਤੇ ਸੁਜਾਨਪੁਰ ਦੇ ਕਾਂਗਰਸ ਦੀ ਟਿਕਟ ਦੇ ਉੱਤੇ 2017 ਦੇ ਵਿੱਚ ਚੋਣ ਲੜ ਚੁੱਕੇ ਅਮਿਤ ਮੰਟੂ ਇਸ ਮੀਟਿੰਗ ਦੇ ਵਿੱਚ ਨਜ਼ਰ ਨਹੀਂ ਆਏ, ਇੱਥੇ ਤੱਕ ਕਿ ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਅਤੇ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਵੀ ਇਸ ਮੀਟਿੰਗ ਵਿੱਚ ਨਜ਼ਰ ਨਹੀਂ ਆਏ । ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਦੇ ਕਈ ਨੇਤਾ ਅਤੇ ਪਦ ਅਧਿਕਾਰੀ ਆਪਸ ਦੇ ਵਿੱਚ ਮੱਤਭੇਦ ਰੱਖਦੇ ਨੇ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਨੇ ਦੱਸਿਆ ਕਿ ਉਹ ਸਭ ਨੂੰ ਨਾਲ ਲੈ ਕੇ ਚੱਲਣਗੇ ਉਨ੍ਹਾਂ ਦੀ ਇਹ ਡਿਊਟੀ ਲਗਾਈ ਗਈ ਹੈ ਕਿ ਸਭ ਨੂੰ ਇਕੱਠਾ ਕਰਕੇ ਅਤੇ ਸਭ ਨੂੰ ਨਾਲ ਲੈ ਕੇ ਚੱਲੇ ਤਾਂ ਕਿ ਵੱਡੇ ਅੰਤਰ ਦੇ ਨਾਲ ਲੋਕ ਸਭਾ ਗੁਰਦਾਸਪੁਰ ਇਲੈਕਸ਼ਨ ਜਿੱਤਿਆ ਜਾ ਸਕੇ ।ਸੁਨੀਲ ਕੁਮਾਰ ਜਾਖੜ ਦੇ ਡੇਢ ਸਾਲ ਦੇ ਕੰਮਾਂ ਨੂੰ ਗਿਣਾਉਂਦੇ ਹੋਏ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜੋ ਕੰਮ ਸੁਨੀਲ ਜਾਖੜ ਨੇ ਪਿਛਲੇ ਡੇਢ ਸਾਲਾਂ ਤੋਂ ਕਰਵਾਏ ਹੈ ਉਹ ਅਜੇ ਤੱਕ ਕਿਸੇ ਹੋਰ  ਨੇ ਨਹੀਂ ਕਰਵਾਏ। ਜਿਸ ਨੂੰ ਵੇਖਦੇ ਹੋਏ ਲੋਕ ਸੁਨੀਲ ਕੁਮਾਰ ਜਾਖੜ ਨੂੰ ਭਾਰੀ ਗਿਣਤੀ ਨਾਲ ਲੋਕ ਸਭਾ ਚੋਣ ਜਿਤਾਉਣਗੇ ।
ਵਾਈਟ--ਸੰਜੀਵ ਬੈਂਸ (ਕਾਂਗਰਸ ਜਿਲਾ ਪ੍ਰਧਾਨ)
ETV Bharat Logo

Copyright © 2024 Ushodaya Enterprises Pvt. Ltd., All Rights Reserved.