ਪਠਾਨਕੋਟ: ਆਜ਼ਾਦੀ ਦੇ ਕਈ ਸਾਲ ਬੀਤਣ ਤੋਂ ਬਾਅਦ ਭਾਰਤ ਪਾਕਿ ਸਰਹੱਦ ਦੀ ਜ਼ੀਰੋ ਲਾਈਨ ਤੇ ਵਸਿਆ ਪਿੰਡ ਸਕੋਲ ਜੋ ਕਿ ਤਿੰਨ ਪਾਸਿਓਂ ਭਾਰਤ ਪਾਕਿ ਸਰਹੱਦ ਅਤੇ ਇੱਕ ਪਾਸਿਓਂ ਤਰਨਾਹ ਦਰਿਆ ਦੇ ਕਾਰਨ ਬਰਸਾਤਾਂ ਦੇ ਦਿਨਾਂ ਦਿਨਾਂ ਦੇ ਵਿੱਚ ਤਰਨਾਹ ਦਰਿਆ ਵਿਚ ਪਾਣੀ ਆਉਣ ਦੇ ਕਾਰਨ ਇੱਕ ਟਾਪੂ ਬਣ ਜਾਂਦਾ ਸੀ। ਇਸ ਪਿੰਡ ਦੇ ਲੋਕ ਤਰਨਾਹ ਦਰਿਆ ਦੇ ਕਾਰਨ ਕਈ ਸਾਲਾਂ ਤੱਕ ਦੇਸ਼ ਤੋਂ ਬਰਸਾਤ ਦੇ ਦਿਨਾਂ ਵਿਚ ਕੱਟੇ ਰਹੇ ਹਨ ਪਰ ਗਰਿੱਫ ਵਿਭਾਗ ਦੇ ਸਹਿਯੋਗ ਨਾਲ ਇਸ ਤਰਨਾਹ ਦਰਿਆ ਉੱਤੇ ਬਣਾਇਆ ਗਿਆ।
ਇਹ ਵੀ ਪੜੋ: ਆਕਸੀਜਨ ਸਪਲਾਈ ਨੂੰ ਲੈ ਕੇ ਸੂਬਿਆਂ ’ਚ ਜ਼ੁਬਾਨੀ ਜੰਗ ਹੋਈ ਤੇਜ਼
ਇੱਕ ਵੈਲੀ ਬਰਿੱਜ਼ ਜਿਸ ਤੋਂ ਬਾਅਦ ਇਸ ਪਿੰਡ ਦੇ ਲੋਕ ਦੇਸ਼ ਦਾ ਹਿੱਸਾ ਬਣਨ ਯੋਗ ਹੋ ਗਏ ਹਨ ਅੱਜ ਗ੍ਰਿਫ਼ ਵਿਭਾਗ ਵੱਲੋਂ ਇਸ ਪਿੰਡ ਦੇ ਰਸਤੇ ਵਿੱਚ ਸਭ ਤੋਂ ਵੱਡੀ ਅੜਚਨ ਤਰਨਾਹ ਦਰਿਆ ਉਤੇ ਬਣਾਏ ਵੈਲੀ ਬ੍ਰਿਜ ਦਾ ਨਿਰਮਾਣ ਕਰਨ ਤੋਂ ਬਾਅਦ ਉਸ ਦਾ ਉਦਘਾਟਨ ਗ੍ਰਿਫ਼ ਦੇ ਚੀਫ ਇੰਜੀਨੀਅਰ ਅਤੁਲ ਕੁਮਾਰ ਵੱਲੋਂ ਰੀਬਨ ਕੱਟ ਕੇ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿਚ ਖੁਸ਼ੀ ਦੀ ਲਹਿਰ ਹੈ। ਇਸ ਬਾਰੇ ਗੱਲ ਕਰਦੇ ਹੋਏ ਕੋਂਪਨੀ ਕਮਾਂਡਰ ਨੇ ਦਸਿਆ ਕਿ ਇਸ ਪੁਲ ਦੇ ਬਣਨ ਨਾਲ ਸਥਾਨਿਕ ਲੋਕਾਂ ਨੂੰ ਬੜਾ ਫਾਇਦਾ ਮਿਲੇਗਾ।
ਇਹ ਵੀ ਪੜੋ: ਕੁੰਵਰ ਵਿਜੇ ਪ੍ਰਤਾਪ ਨੂੰ ਮਿਲਿਆ ਵਕੀਲ ਵਜੋਂ ਪ੍ਰੈਕਟਿਸ ਕਰਨ ਲਈ ਲਾਇਸੰਸ