ਮੋਗਾ : ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਾ ਖ਼ਤਮ ਕੀਤੇ ਜਾਣ ਦੇ ਦਾਅਵੇ ਕੀਤੇ ਗਏ ਹਨ ਪਰ ਇਹ ਦਾਅਵੇ ਝੂਠੇ ਪੈਂਦੇ ਨਜ਼ਰ ਆ ਰਹੇ ਹਨ। ਅਜਿਹਾ ਇੱਕ ਮਾਮਲਾ ਮੋਗਾ ਜ਼ਿਲ੍ਹੇ ਤੋਂਸਾਹਮਣੇ ਆਇਆ ਹੈ। ਇੱਥੇ ਦੁਬਈ ਤੋਂ ਵਾਪਸ ਪਰਤੇ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਉਸ ਦੇ ਘਰ ਦੇ ਨੇੜਿਓਕੂੜੇ ਦੇ ਢੇਰ ਚੋਂ ਮਿਲੀ ਸੀ।
ਮ੍ਰਿਤਕ ਦੀ ਪਛਾਣ ਸੂਰਜ (32) ਵਜੋਂ ਹੋਈ ਹੈ। ਉਹ 2 ਮਹੀਨੇ ਪਹਿਲਾਂ ਹੀ ਨੌਕਰੀ ਦੀ ਤਲਾਸ਼ ਵਿੱਚ ਦੁਬਈ ਗਿਆ ਸੀ ਪਰ ਨੌਕਰੀ ਨਾਲ ਮਿਲਣ ਕਾਰਨ ਉਹ ਵਾਪਿਸ ਪਰਤਆਇਆ ਸੀ। ਸੂਰਜ ਆਪਣੇ ਘਰ ਦੋਸਤ ਨੂੰ ਮਿਲਣ ਦਾ ਕਹਿ ਕੇ ਨਿਕਲਿਆ ਸੀ ਪਰ ਪੂਰਾ ਦਿਨ ਘਰ ਵਾਪਸ ਨਾ ਮੁੜਨ 'ਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਸੂਰਜ ਦੀ ਲਾਸ਼ ਉਸ ਦੇ ਘਰ ਨੇੜੇ ਹੀ ਕੂੜੇ ਦੇ ਢੇਰ ਚੋਂ ਬਰਾਮਦ ਹੋਈ।
ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਨਸ਼ਾ ਕਰਦਾ ਸੀ। ਉਸਦੇ ਮੁਹੱਲੇ ਦੀ ਰਹਿਣ ਵਾਲੀ ਇੱਕ ਮਹਿਲਾ ਨਸ਼ੇ ਵੇਚਦੀਸੀ। ਪਰਿਵਾਰਕ ਮੈਂਬਰਾਂ ਮੁਤਾਬਕ ਕੁੱਝ ਮਹੀਨੇ ਪਹਿਲਾਂ ਉਸ ਮਹਿਲਾ ਦੇ ਨਾਲ ਸੂਰਜ ਦੀ ਲੜਾਈ ਹੋਈ ਸੀ ਅਤੇ ਉਸ ਨੇ ਸੂਰਜ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਪਰਿਵਾਰ ਨੇ ਪੁਲਿਸ ਉੱਪਰ ਮੁਲਜ਼ਮ ਮਹਿਲਾ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦਾ ਇਲਜ਼ਾਮਲਾਉਂਦੇ ਹੋਏ ਸੜਕ ਉੱਤੇ ਲਾਸ਼ ਰੱਖਕੇ ਸ਼ਾਮ ਦੇ ਸਮੇਂ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲ ਜਾਂਦਾ ਉਹ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।