ਮਾਨਸਾ: ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸੇ ਲੜੀ ਦੇ ਚਲਦੇ ਮਾਨਸਾ ਦੇ ਰੇਲਵੇ ਪਾਰਕ ਵਿੱਚ ਵੀ ਕਿਸਾਨਾਂ ਦਾ ਧਰਨਾ ਜਾਰੀ ਹੈ। ਕੱਲ੍ਹ ਨਰਿੰਦਰ ਮੋਦੀ ਵੱਲੋਂ ਕਹੀ ਗੱਲ ਕੀ ਕਿਸਾਨਾਂ ਨੂੰ ਗਾਇਡ ਦੀ ਲੋੜ ਹੈ।
ਕਿਸਾਨ ਆਗੂਆਂ ਨੇ ਨਰਿਦਰ ਮੋਦੀ ਦੀ ਗੱਲ ਉੱਤੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਪਹਿਲੇ ਦਿਨ ਤੋ ਹੀ ਕਿਸਾਨਾਂ ਨੂੰ ਗਲਤ ਦੱਸਣ ਉੱਤੇ ਲੱਗੀ ਹੋਈ ਹੈ ਕਿਉਂਕਿ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਮੰਨਣ ਨੂੰ ਤਿਆਰ ਨਹੀਂ। ਕਿਸਾਨਾਂ ਨੇ ਸਰਕਾਰ ਨੂੰ 11 ਦੌਰ ਦੀਆਂ ਮੀਟਿੰਗਾਂ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਇਹ ਕਾਨੂੰਨ ਸਾਡੇ ਲਈ ਸਹੀ ਨਹੀਂ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਲਈ ਇਹ ਖੇਤੀ ਕਾਨੂੰਨ ਬਣਾਏ ਹਨ ਉਹੀ ਕਹਿ ਰਹੇ ਹਨ ਕਿ ਸਾਡੇ ਹੱਕ ਵਿੱਚ ਨਹੀਂ ਤਾਂ ਉਨ੍ਹਾਂ ਨੂੰ ਰੱਦ ਕਿਉਂ ਨਹੀਂ ਕਰ ਦਿੰਦੇ। ਕਿਸਾਨ ਜਥੇਬੰਦੀਆਂ ਨਾਲ ਕੇਂਦਰ ਸਰਕਾਰ ਸਲਾਹ ਮਸ਼ਵਰਾ ਕਰੇ ਅਤੇ ਜੋ ਕਿਸਾਨ ਕਹਿੰਦੇ ਹਨ ਉਹ ਕਾਨੂੰਨ ਬਣਾਵੇ। ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਗੱਲਬਾਤ ਤੋਂ ਇੱਕ ਕਾਲ ਦੂਰ ਹਨ ਤਾਂ ਮੋਦੀ ਸਾਹਿਬ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹਨ ਜੋ ਸਭ ਲਈ ਸੋਚਦੇ ਹੋਏ ਖੁਦ ਵੀ ਕਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀ ਕਰਦੀ ਉਦੋਂ ਤੱਕ ਅਸੀ ਸ਼ੰਘਰਸ਼ ਨੂੰ ਤਿੱਖਾ ਕਰਦੇ ਰਹਾਂਗੇ।