ETV Bharat / state

ਭਾਰਤ-ਚੀਨ ਝੜਪ: ਮਾਨਸਾ ਦਾ 23 ਸਾਲਾਂ ਗੁਰਤੇਜ ਸਿੰਘ ਸ਼ਹੀਦ

author img

By

Published : Jun 17, 2020, 1:27 PM IST

ਸਰਹੱਦ 'ਤੇ ਚੀਨੀ ਫੌਜ ਨਾਲ ਹੋਏ ਸੰਘਰਸ਼ 'ਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਦਾ ਗੁਰਤੇਜ ਸਿੰਘ ਸ਼ਹੀਦ ਹੋ ਗਏ ਹਨ। 23 ਸਾਲਾਂ ਗੁਰਤੇਜ ਸਿੰਘ ਨੂੰ ਭਾਰਤੀ ਫੌਜ 'ਚ ਸ਼ਾਮਲ ਹੋਏ ਹਾਲੇ ਡੇਢ ਸਾਲ ਹੀ ਹੋਇਆ ਸੀ।

ਮਾਨਸਾ ਦਾ 23 ਸਾਲਾਂ ਗੁਰਤੇਜ ਸਿੰਘ ਸ਼ਹੀਦ
ਮਾਨਸਾ ਦਾ 23 ਸਾਲਾਂ ਗੁਰਤੇਜ ਸਿੰਘ ਸ਼ਹੀਦ

ਮਾਨਸਾ: ਪੂਰਬੀ ਲੱਦਾਖ ਵਿੱਚ ਸੋਮਵਾਰ ਦੀ ਰਾਤ ਨੂੰ ਗਲਵਾਨ ਘਾਟੀ ਵਿੱਚ ਚੀਨੀ ਫੌਜੀਆਂ ਨਾਲ ਹੋਈ ਹਿੰਸਕ ਝੜਪ ਵਿੱਚ ਭਾਰਤੀ ਫੌਜ ਦੇ ਇੱਕ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ ਹਨ। 4 ਜ਼ਖਮੀ ਜਵਾਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।

ਚੀਨੀ ਫੌਜ ਨਾਲ ਹੋਏ ਇਸ ਸੰਘਰਸ਼ 'ਚ ਸ਼ਹਾਦਤ ਪਾਉਣ ਵਾਲੇ ਸੈਨਿਕਾਂ 'ਚੋਂ ਇੱਕ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਦਾ ਗੁਰਤੇਜ ਸਿੰਘ ਵੀ ਸ਼ਾਮਲ ਹੈ। 23 ਸਾਲਾਂ ਗੁਰਤੇਜ ਸਿੰਘ ਨੂੰ ਭਾਰਤੀ ਫੌਜ 'ਚ ਸ਼ਾਮਲ ਹੋਏ ਹਲੇ ਡੇਢ ਸਾਲ ਹੀ ਹੋਇਆ ਸੀ। ਗੁਰਤੇਜ ਸਿੰਘ ਦੀ ਸ਼ਹਾਦਤ ਦੀ ਖ਼ਬਰ ਸੁਣ ਪਰਿਵਾਰ ਤੇ ਪਿੰਡ 'ਚ ਗਮ ਦਾ ਮਾਹੌਲ ਹੈ।

ਜ਼ਿਕਰਯੋਗ ਹੈ ਕਿ ਫ਼ੌਜ ਨੇ ਦੇਰ ਸ਼ਾਮ ਇੱਕ ਬਿਆਨ ਵਿੱਚ ਕਿਹਾ ਕਿ ਸਾਡੇ 17 ਸਿਪਾਹੀ, ਜੋ ਕਿ ਉਚਾਈ ਉੱਤੇ ਸਿਫਰ ਤੋਂ ਹੇਠਾਂ ਤਾਪਮਾਨ ਵਿੱਚ ਡਿਊਟੀ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ, ਉਨ੍ਹਾਂ ਦੀ ਮੌਤ ਹੋ ਗਈ ਹੈ। ਇਸ ਨਾਲ ਸ਼ਹੀਦ ਫੌਜੀਆਂ ਦੀ ਗਿਣਤੀ 20 ਹੋ ਗਈ ਹੈ। ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਚੀਨੀ ਪੱਖ ਦੇ ਸੈਨਿਕ ਵੀ ਇਸੇ ਅਨੁਪਾਤ ਵਿੱਚ ਮਾਰੇ ਗਏ ਹਨ।

ਭਾਰਤ-ਚੀਨ ਵਿਵਾਦ: ਹਿੰਸਕ ਝੜਪ ਵਿੱਚ 20 ਜਵਾਨ ਸ਼ਹੀਦ, 4 ਦੀ ਹਾਲਤ ਗੰਭੀਰ

ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉੱਚ ਪੱਧਰੀ ਬੈਠਕ ਕੀਤੀ। ਬੈਠਕ ਨੇ ਪੂਰਬੀ ਲੱਦਾਖ ਦੀ ਸਥਿਤੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਇਹ ਸਮਝਿਆ ਜਾਂਦਾ ਹੈ ਕਿ ਭਾਰਤ ਨੇ 3500 ਕਿਲੋਮੀਟਰ ਦੀ ਸਰਹੱਦ ‘ਤੇ ਚੀਨ ਦੇ ਹਮਲਾਵਰ ਰਵੱਈਏ ਨਾਲ ਨਜਿੱਠਣ ਲਈ ਦ੍ਰਿੜ ਰੁਖ ਨਾਲ ਜਾਰੀ ਰਹਿਣ ਦਾ ਫੈਸਲਾ ਕੀਤਾ ਹੈ। ਚੀਨੀ ਹਵਾਈ ਫੌਜ ਦੀਆਂ ਵੱਡੀਆਂ ਗਤੀਵਿਧੀਆਂ ਵੇਖੀਆਂ ਗਈਆਂ ਹਨ। ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਇਸ ਝੜਪ ਦੀ ਥਾਂ 'ਤੇ ਵੱਡੇ ਪੱਧਰ ਉੱਤੇ ਗੱਲਬਾਤ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.