ETV Bharat / state

ਲੁਧਿਆਣਾ 'ਚ ਸਕੂਲ ਕਾਲਜ ਅਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ: ਡਿਪਟੀ ਕਮਿਸ਼ਨਰ

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਲਈ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਲੁਧਿਆਣਾ ਵਿਚ ਹੁਣ ਸਿਨੇਮਾ, ਸ਼ੌਪਿੰਗ ਕੰਪਲੈਕਸ, ਵਿੱਦਿਅਕ ਅਦਾਰੇ, ਬਾਰ, ਅਤੇ ਹੋਰ ਸੋਸ਼ਲ ਜਾਂ ਫਿਰ ਧਾਰਮਿਕ ਇਕੱਠ ਕਰਨ ਵਾਲੀਆਂ ਥਾਵਾਂ ਫਿਲਹਾਲ ਦੇ ਲਈ ਬੰਦ ਰਹਿਣਗੀਆਂ।

ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ
author img

By

Published : May 18, 2020, 8:33 PM IST

ਲੁਧਿਆਣਾ: ਸਥਾਨਕ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 159 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 137 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਲੁਧਿਆਣਾ ਤੋਂ 31 ਮਰੀਜ ਠੀਕ ਹੋਏ ਹਨ। ਉਨ੍ਹਾਂ ਵਿਚੋਂ 29 ਲੁਧਿਆਣਾ ਤੋਂ ਸੰਬੰਧਿਤ ਹਨ, ਅੱਜ ਵੀ ਲੁਧਿਆਣਾ ਵਿਚ 183 ਲੋਕਾਂ ਨੂੰ ਏਕਾਂਤਵਾਸ ਰੱਖਿਆ ਗਿਆ ਜਦੋਂ ਕਿ ਲੁਧਿਆਣਾ ਵਿੱਚ ਹੀ 7 ਮਰੀਜ਼ਾਂ ਦੀ ਕੋਰੋਨਾ ਨਾਲ ਜਾਨ ਜਾ ਚੁਕੀ ਹੈ।

ਲੁਧਿਆਣਾ 'ਚ ਸਕੂਲ ਕਾਲਜ ਅਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ

ਡਿਪਟੀ ਕਮਿਸ਼ਨਰ ਲੁਧਿਆਣਾ ਨੇ ਜ਼ਿਲ੍ਹੇ ਲਈ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਲੁਧਿਆਣਾ ਦੇ ਵਿਚ ਹੁਣ ਸਿਨੇਮਾ, ਸ਼ੌਪਿੰਗ ਕੰਪਲੈਕਸ, ਵਿੱਦਿਅਕ ਅਦਾਰੇ, ਬਾਰ, ਅਤੇ ਹੋਰ ਸੋਸ਼ਲ ਜਾਂ ਫਿਰ ਧਾਰਮਿਕ ਇਕੱਠ ਵਾਲੀਆਂ ਥਾਵਾਂ ਫਿਲਹਾਲ ਦੇ ਲਈ ਬੰਦ ਰਹਿਣਗੀਆਂ।

ਡੀਸੀ ਨੇ ਕਿਹਾ ਕਿ ਹੁਣ ਸ਼ਾਮ ਨੂੰ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਤੋਂ ਮਨਾਹੀ ਹੈ। ਇਸ ਤੋਂ ਇਲਾਵਾ ਦਿਨ ਵੇਲੇ ਵੀ 10 ਸਾਲ ਤੋਂ ਛੋਟੇ ਬੱਚੇ ਗਰਭਵਤੀ ਮਹਿਲਾ, ਜਾਂ ਬਜ਼ੁਰਗਾਂ ਨੂੰ ਬਾਹਰ ਜਾਣ ਤੋਂ ਮਨਾਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਟਰਾਂਸਪੋਰਟ ਸਰਵਿਸਿਜ਼ ਵੀ ਜਾਰੀ ਰੱਖੀ ਜਾ ਰਹੀ ਹੈ, ਇਸ ਤੋਂ ਇਲਾਵਾ ਰੈਸਟੋਰੈਂਟ ਅਤੇ ਖਾਣ ਪੀਣ ਦੀਆਂ ਦੁਕਾਨਾਂ ਤੇ ਸਿਰਫ਼ home delivery ਜਾਂ ਫਿਰ ਪੈਕ ਕਰਵਾ ਕੇ ਘਰ ਲੈ ਜਾਣ ਦੀ ਵੀ ਇਜ਼ਾਜਤ ਹੋਵੇਗੀ। ਡੀਸੀ ਨੇ ਕਿਹਾ ਕਿ ਪ੍ਰਸ਼ਾਸਨ ਢਿੱਲ ਦੇ ਰਿਹਾ ਹੈ ਕੁਝ ਵੀ ਕਰਨ ਦੀ ਆਜ਼ਾਦੀ ਨਹੀਂ ਇਹ ਸਭ ਯਾਦ ਰੱਖਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.