ETV Bharat / state

ਰਵਨੀਤ ਬਿੱਟੂ ਦਾ ਅਕਾਲੀ ਦਲ ਨੂੰ ਪਲਟਵਾਰ

author img

By

Published : Oct 18, 2019, 11:18 PM IST

ਸੰਸਦ ਰਵਨੀਤ ਬਿੱਟੂ ਨੇ ਅਕਾਲੀ ਦਲ ਦੇ ਇਲਜ਼ਾਮਾਂ ਦਾ ਦਿੱਤਾ ਜਵਾਬ, ਕਿਹਾ ਮਨਪ੍ਰੀਤ ਇਯਾਲੀ ਨਾ ਘਬਰਾਉਣ , ਧੱਕੇਸ਼ਾਹੀ ਕਾਂਗਰਸ ਦੀ ਆਦਤ ਹੈ। ਰਵਨੀਤ ਬਿੱਟੂ ਨੇ ਕਾਂਗਰਸ ਦੇ ਸਾਰੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਅਕਾਲੀ ਦਲ ਹਾਰ ਦੀ ਬੁਖਲਾਹਟ 'ਚ ਆ ਕੇ ਅਜਿਹੇ ਇਲਜ਼ਾਮ ਲਾ ਰਿਹਾ ਹੈ।

ਫ਼ੋਟੋ

ਲੁਧਿਆਣਾ: ਮੁੱਲਾਂਪੁਰ ਦਾਖਾ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਇੱਕ ਦੂਸਰੇ 'ਤੇ ਇਲਜ਼ਾਮ ਲਾਓਣ ਦਾ ਦੌਰ ਜਾਰੀ ਹੈ। ਇਸ ਵਿਚਕਾਰ ਸ਼ੁੱਕਰਵਾਰ ਨੂੰ ਅਕਾਲੀ ਦਲ ਦੇ ਸੀਨੀਅਰ ਲੀਡਰ ਮੁੱਲਾਪੁਰ ਦਾਖਾ ਪਹੁੰਚ ਗਏ ਅਤੇ ਕਾਂਗਰਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ। ਅਕਾਲੀ ਦਲ ਦੇ ਇਲਜ਼ਾਮਾਂ ਦਾ ਸੰਸਦ ਰਵਨੀਤ ਬਿੱਟੂ ਨੇ ਜਵਾਬ ਦਿੱਤਾ ਅਤੇ ਕਿਹਾ ਕਿ ਮਨਪ੍ਰੀਤ ਇਯਾਲੀ ਅਤੇ ਉਨ੍ਹਾਂ ਦਾ ਪਰਿਵਾਰ ਬੇਫਿਕਰ ਰਹਿਣ, ਉਨ੍ਹਾਂ ਨਾਲ ਕਾਂਗਰਸ ਕੋਈ ਵੀ ਧੱਕੇਸ਼ਾਹੀ ਨਹੀਂ ਕਰਦੀ।

ਵੀਡੀਓ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਾਂਗਰਸ ਦੇ ਸਾਰੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਅਕਾਲੀ ਦਲ ਹਾਰ ਦੀ ਬੁਖਲਾਹਟ 'ਚ ਆ ਕੇ ਅਜਿਹੇ ਇਲਜ਼ਾਮ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਪੈਰਾਮਿਲਟਰੀ ਫੋਰਸ ਦੀ ਮੰਗ ਕੀਤੀ ਉਹ ਲੱਗ ਗਈ, ਫਿਰ ਐਸਐਚਓ ਬਦਲਣ ਦੀ ਮੰਗ ਕੀਤੀ ਉਹ ਵੀ ਹਟਾ ਦਿੱਤਾ ਗਿਆ ਅਤੇ ਪਰ ਫਿਰ ਵੀ ਅਕਾਲੀ ਦਲ ਰੋ ਰਿਹਾ ਹੈ।

ਵੀਡੀਓ

ਉਨ੍ਹਾਂ ਕਿਹਾ ਕਿ ਮਨਪ੍ਰੀਤ ਇਯਾਲੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਹੀ ਰਾਗ ਅਲਾਪਦੇ ਰਹਿੰਦੇ ਹਨ ਅਤੇ ਛੋਟੇ ਬੱਚਿਆਂ ਵਾਂਗ ਇਹ ਇਲਜਾਮ ਲਗਾ ਰਹੇ ਹਨ। ਬਿੱਟੂ ਨੇ ਕਿਹਾ ਕਿ ਜੋ ਧੱਕੇਸ਼ਾਹੀਆਂ ਅਕਾਲੀ ਦਲ ਦੇ ਦਸ ਸਾਲ ਦੇ ਰਾਜ 'ਚ ਰਹੀਆਂ ਸ਼ਾਇਦ ਉਹ ਸਭ ਭੁੱਲ ਗਏ ਹਨ।

ਜ਼ਿਕਰਯੋਗ ਹੈ ਕਿ ਮੁੱਲਾਂਪੁਰ ਦਾਖਾ ਸੀਟ ਹਰ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਜਿਸ ਕਾਰਨ ਲਗਾਤਾਰ ਇੱਕ ਦੂਜੇ 'ਤੇ ਧੱਕੇਸ਼ਾਹੀਆਂ ਦੇ ਇਲਜ਼ਾਮ ਵੀ ਲਾਏ ਜਾ ਰਹੇ ਹਨ। ਜਿੱਥੇ ਅਕਾਲੀ ਦਲ ਆਪਣੇ ਵਰਕਰਾਂ 'ਤੇ ਪੁਲਿਸ ਦੇ ਝੂਠੇ ਪਰਚਿਆਂ ਦੇ ਇਲਜ਼ਾਮ ਲਾ ਰਿਹਾ ਉੱਥੇ ਹੀ ਰਵਨੀਤ ਬਿੱਟੂ ਇਸ ਨੂੰ ਅਕਾਲੀ ਦਲ ਦੀ ਹਾਰ ਦੀ ਬੁਖਲਾਹਟ ਦੱਸ ਰਹੇ ਹਨ।

Intro:Hl..ਸਾਂਸਦ ਰਵਨੀਤ ਬਿੱਟੂ ਨੇ ਅਕਾਲੀ ਦਲ ਇਲਜ਼ਾਮਾਂ ਦਾ ਦਿੱਤਾ ਜਵਾਬ, ਕਿਹਾ ਨਾ ਘਬਰਾਉਣ ਮਨਪ੍ਰੀਤ ਇਯਾਲੀ, ਧੱਕੇਸ਼ਾਹੀ ਕਾਂਗਰਸ ਦੀ ਨਹੀਂ ਆਦਤ

Anchor...ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਲਗਾਤਾਰ ਇਲਜ਼ਾਮਬਾਜ਼ੀਆਂ ਦਾ ਦੌਰ ਜਾਰੀ ਹੈ ਇਸ ਵਿਚਕਾਰ ਅੱਜ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਮੁੱਲਾਪੁਰ ਦਾਖਾ ਪਹੁੰਚ ਗਈ ਅਤੇ ਕਾਂਗਰਸ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਉਧਰ ਅਕਾਲੀ ਦਲ ਦੇ ਇਨ੍ਹਾਂ ਇਲਜ਼ਾਮਾਂ ਦਾ ਸਾਂਸਦ ਰਵਨੀਤ ਬਿੱਟੂ ਨੇ ਜਵਾਬ ਦਿੱਤਾ ਅਤੇ ਕਿਹਾ ਕਿ ਮਨਪ੍ਰੀਤ ਇਯਾਲੀ ਉਨ੍ਹਾਂ ਦਾ ਪਰਿਵਾਰ ਬੇਫਿਕਰ ਰਹਿਣ ਕਾਂਗਰਸ ਕੋਈ ਵੀ ਧੱਕੇਸ਼ਾਹੀ ਨਹੀਂ ਕਰਦੀ..

Body:Vo..1 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਾਂਗਰਸ ਦੇ ਸਾਰੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਅਕਾਲੀ ਦਲ ਹਾਰ ਦੀ ਬੁਖਲਾਹਟ ਚ ਆ ਕੇ ਅਜਿਹੇ ਇਲਜ਼ਾਮ ਲਾ ਰਿਹਾ ਹੈ..ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਪੈਰਾਮਿਲਟਰੀ ਫੋਰਸ ਦੀ ਮੰਗ ਕੀਤੀ ਉਹ ਲੱਗ ਗਈ ਫਿਰ ਐਸਐਚਓ ਬਦਲਣ ਦੀ ਮੰਗ ਕੀਤੀ ਉਹ ਵੀ ਹਟਾ ਦਿੱਤਾ ਗਿਆ ਅਤੇ ਹੁਣ ਫਿਰ ਵੀ ਅਕਾਲੀ ਦਲ ਰੋ ਰਿਹਾ ਹੈ ਉਨ੍ਹਾਂ ਕਿਹਾ ਕਿ ਮਨਪ੍ਰੀਤ ਇਯਾਲੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਹੀ ਰਾਗ ਅਲਾਪਦੇ ਰਹਿੰਦੇ ਨੇ ਅਤੇ ਛੋਟੇ ਬੱਚਿਆਂ ਵਾਂਗੂੰ ਇਹ ਇਲਜਾਮ ਲਗਾ ਰਹੇ ਨੇ...ਬਿੱਟੂ ਨੇ ਕਿਹਾ ਕਿ ਜੋ ਧੱਕੇਸ਼ਾਹੀਆਂ ਅਕਾਲੀ ਦਲ ਦੇ ਦਸ ਸਾਲ ਦੇ ਰਾਜ ਚ ਰਹੀਆਂ ਸ਼ਾਇਦ ਉਹ ਸਭ ਭੁੱਲ ਗਏ ਨੇ..ਅਤੇ ਹੁਣ ਹਾਰਨ ਦੇ ਡਰ ਤੋਂ ਮਨਪ੍ਰੀਤ ਇਆਲੀ ਅਜਿਹੇ ਹੱਥਕੰਢੇ ਅਪਣਾ ਰਹੇ ਨੇ..

Byte..ਰਵਨੀਤ ਬਿੱਟੂ ਸਾਂਸਦ ਲੁਧਿਆਣਾ 

Conclusion:Clozing..ਜ਼ਿਕਰੇਖ਼ਾਸ ਹੈ ਕਿ ਮੁੱਲਾਂਪੁਰ ਦਾਖਾ ਸੀਟ ਹਰ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਜਿਸ ਕਾਰਨ ਲਗਾਤਾਰ ਇੱਕ ਦੂਜੇ ਤੇ ਧੱਕੇਸ਼ਾਹੀਆਂ ਦੇ ਇਲਜ਼ਾਮ ਵੀ ਲਾਏ ਜਾ ਰਹੇ ਨੇ..ਜਿੱਥੇ ਅਕਾਲੀ ਦਲ ਆਪਣੇ ਵਰਕਰਾਂ ਤੇ ਪੁਲਿਸ ਦੇ ਝੂਠੇ ਪਰਚਿਆਂ ਦੇ ਇਲਜ਼ਾਮ ਲਾ ਰਿਹਾ ਉੱਥੇ ਹੀ ਰਵਨੀਤ ਬਿੱਟੂ ਅਕਾਲੀ ਦਲ ਦੀ ਹਾਰ ਦੀ ਬੁਖਲਾਹਟ ਦੱਸ ਰਹੇ ਨੇ..

ETV Bharat Logo

Copyright © 2024 Ushodaya Enterprises Pvt. Ltd., All Rights Reserved.