ਲੁਧਿਆਣਾ: ਪੰਜਾਬ ਵਿਚ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਅਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਸ ਨੂੰ ਲੈ ਕੇ ਹੁਣ ਸਿਆਸਤ ਵੀ ਗਰਮਾਉਣ ਲੱਗ ਗਈ ਹੈ। politics has heated up due to ban on arms license
ਗਨ ਹਾਊਸ ਚਲਾਉਣ ਵਾਲੇ ਵੀ ਕਾਫੀ ਪਰੇਸ਼ਾਨ:- ਪਰ ਦੂਜੇ ਪਾਸੇ ਗਨ ਹਾਊਸ ਚਲਾਉਣ ਵਾਲੇ ਵੀ ਕਾਫੀ ਪਰੇਸ਼ਾਨ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮਕਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਉਹ ਬੀਤੇ ਲੰਮੇਂ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ, ਪਰ ਹੁਣ ਸਰਕਾਰ ਦੇ ਇਸ ਫ਼ਰਮਾਨ ਨੇ ਉਹਨਾਂ ਦੀ ਰੋਜ਼ੀ ਰੋਟੀ ਉੱਤੇ ਹੀ ਲੱਤ ਮਾਰ ਦਿੱਤੀ ਹੈ। ਜਦੋਂ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿਹਾ ਹੈ ਹਥਿਆਰ ਵੇਚਣ ਨਾਲੋ ਚੰਗਾ ਹੈ ਕਿ ਉਹ ਕੋਈ ਹੋਰ ਕੰਮ ਕਰ ਲੈਣਾ। ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਹਥਿਆਰਾਂ ਦੇ ਲਾਇਸੈਂਸ ਉੱਤੇ ਪਾਬੰਦੀ ਲਾਉਣ ਨਾਲ ਕਰਾਇਮ ਘੱਟਣ ਵਾਲਾ ਨਹੀਂ ਹੈ।
ਅਸਲਾ ਲਾਈਸੰਸ ਨਾ ਬਣਨ ਕਰਕੇ ਅਸਲਾ ਵੇਚਣ ਵਾਲੇ ਦੁਕਾਨਦਾਰ ਕਾਫੀ ਪਰੇਸ਼ਾਨ:- ਇਸ ਦੌਰਾਨ ਲੁਧਿਆਣਾ ਦੇ ਗੰਨ ਹਾਊਸ ਮਾਲਕ ਨੇ ਦੱਸਿਆ ਕਿ ਉਹ ਬੀਤੇ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਉਹਨਾਂ ਦੇ ਘਰ ਦਾ ਖਰਚਾ ਇਸ ਕੰਮ ਨਾਲ ਚੱਲਦਾ ਹੈ, ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਨਾਂ ਕਿਸੇ ਨੋਟਿਸ ਤੋਂ ਇੱਕ ਦਮ ਰੋਕ ਲਗਾ ਦਿੱਤੀ ਹੈ, ਇਸ ਤਰ੍ਹਾਂ ਰੋਕ ਲਗਾਉਣਾ ਸਹੀ ਨਹੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਜੁਰਮ ਗ਼ੈਰਕਾਨੂੰਨੀ ਹਥਿਆਰਾਂ ਦੇ ਨਾਲ ਹੁੰਦਾ ਹੈ, ਉਨ੍ਹਾਂ ਕਿਹਾ ਆਪਣੇ ਲਾਇਸੰਸੀ ਹਥਿਆਰ ਦੇ ਨਾਲ ਕੋਈ ਅਜਿਹਾ ਕੰਮ ਨਹੀਂ ਕਰਦਾ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੁਕਾਨਦਾਰਾਂ ਬਾਰੇ ਵੀ ਸੋਚਣਾ ਚਾਹੀਦਾ ਸੀ।
ਲਾਇਸੈਂਸ ਧਾਰਕਾਂ ਦਾ ਤਰਕ:- ਇਕ ਪਾਸੇ ਜਿੱਥੇ ਅਸਲਾ ਲਾਇਸੰਸ ਉੱਤੇ ਪਾਬੰਦੀ ਲੱਗਣ ਨਾਲ ਅਸਲਾ ਵੇਚਣ ਵਾਲੇ ਦੁਕਾਨਦਾਰਾਂ ਪ੍ਰੇਸ਼ਾਨ ਹਨ, ਉੱਥੇ ਹੀ ਦੂਜੇ ਪਾਸੇ ਆਮ ਲੋਕ ਜਿਨ੍ਹਾਂ ਕੋਲ ਪੁਰਾਣੀ ਅਸਲੇ ਦੇ ਲਾਇਸੰਸ ਲਈ ਹੋਏ ਹਨ, ਉਹ ਵੀ ਹੁਣ ਸਰਕਾਰ ਦੀ ਇਸ ਨੀਤੀ ਤੋਂ ਖਫਾ ਨਜ਼ਰ ਆ ਰਹੇ ਹਨ। ਲੁਧਿਆਣਾ ਦਫ਼ਤਰ ਪਹੁੰਚੇ ਇੱਕ ਸ਼ਖਸ ਨੇ ਕਿਹਾ ਕਿ ਅਸੀਂ ਆਪਣੀ ਸੁਰੱਖਿਆ ਦੇ ਲਈ ਲਾਇਸੰਸ ਲੈਕੇ ਹਥਿਆਰ ਰੱਖੇ ਹਨ, ਇਹ ਹਥਿਆਰ ਸਾਡੀ ਪੁਸ਼ਤੈਨੀ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਇਹ ਫੈਸਲਾ ਸੁਣਾਇਆ ਹੈ ਸਹੀ ਨਹੀਂ ਹੈ ਸਰਕਾਰ ਉਹਨਾਂ ਦੇ ਕਾਬੂ ਪਾਵੇ ਜੋ ਜੁਰਮ ਕਰ ਰਹੇ ਨੇ ਨਾ ਕਿ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੇ ਆਪਣੀ ਰੱਖਿਆ ਲਈ ਹਥਿਆਰ ਰੱਖੇ ਹੋਏ ਨੇ। ਉਨ੍ਹਾਂ ਕਿਹਾ ਕਿ ਅਸੀਂ ਵਪਾਰੀ ਹਾਂ ਸਾਡਾ ਕੈਸ਼ ਦਾ ਲੈਣ ਦੇਣ ਹੈ ਅਤੇ ਰਾਤ ਨੂੰ ਕਈ ਵਾਰ ਸਾਨੂੰ ਪੈਸੇ ਲੈ ਕੇ ਇਧਰ ਉਧਰ ਜਾਣਾ ਪੈਂਦਾ ਹੈ ਅਜਿਹੇ ਚਿਰ ਸਾਡੀ ਸੁਰੱਖਿਆ ਲਈ ਹਥਿਆਰ ਹੋਣਾ ਜ਼ਰੂਰੀ ਹੈ ਕਿਉਂਕਿ ਅਸੀਂ ਸੁਰੱਖਿਆ ਮੁਲਾਜ਼ਮ ਤਾਂ ਨਹੀਂ ਰੱਖ ਸਕਦੇ।
ਵਿਰੋਧੀਆਂ ਦੇ ਸਵਾਲ:- ਅਸਲਾ ਲਾਇਸੰਸ ਤੇ ਲਗਾਈ ਗਈ ਪਾਬੰਦੀ ਨੂੰ ਲੈ ਕੇ ਹੁਣ ਵਿਰੋਧੀ ਸਿਆਸੀ ਪਾਰਟੀਆਂ ਨੇ ਵੀ ਸਰਕਾਰ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਲੁਧਿਆਣਾ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਸਿਰਫ ਲਾਇਸੰਸ ਤੇ ਪਾਬੰਦੀ ਲਗਾ ਕੇ ਕਰਾਇਮ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਉਨ੍ਹਾਂ ਕਿਹਾ ਕਿ ਪੰਜ ਸਾਲ ਸਾਡੇ ਕਾਰਜਕਾਲ ਦੇ ਦੌਰਾਨ ਵੀ ਅਸਲੇ ਦੇ ਲਾਇਸੰਸ ਜਾਰੀ ਕੀਤੇ ਜਾਂਦੇ ਸਨ ਪਰ ਕਾਨੂੰਨ ਵਿਵਸਥਾ ਕਾਬੂ ਹੇਠ ਸੀ ਉਨ੍ਹਾਂ ਕਿਹਾ ਕਿ ਇਸ ਫ਼ਰਮਾਨ ਨਾਲ ਜੁਰਮ ਨਹੀਂ ਰੁੱਕਣ ਵਾਲਾ ਨਹੀਂ ਹੈ।
ਸਰਕਾਰ ਦਾ ਤਰਕ:- ਇਕ ਪਾਸੇ ਜਿੱਥੇ ਹਥਿਆਰ ਵੇਚਣ ਵਾਲੇ ਦੁਕਾਨਦਾਰ ਪ੍ਰੇਸ਼ਾਨ ਨੇ ਉਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਮੇਰੀ ਅਪਣੀ ਹੀ ਹਥਿਆਰਾਂ ਦੀ ਦੁਕਾਨ ਸੀ ਜੋ ਮੈਂ ਹੁਣ ਬੰਦ ਕਰ ਦਿੱਤੀ ਹੈ ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦਾ ਨੁਕਸਾਨ ਕਰਵਾ ਕੇ ਆਪਣੀ ਰੋਜ਼ੀ-ਰੋਟੀ ਚਲਾਉਣੀ ਹੈ ਤਾਂ ਸਹੀ ਨਹੀਂ ਹੈ ਉਨ੍ਹਾਂ ਕਿਹਾ ਕਿ ਕੋਈ ਹੋਰ ਕੰਮ ਕਾਰ ਵੀ ਕੀਤਾ ਜਾ ਸਕਦਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਅਸਲੇ ਦੀ ਨਜਾਇਜ਼ ਵਰਤੋਂ ਤੇ ਕਾਨੂੰਨ ਵੱਲੋਂ ਪਾਬੰਦੀ ਲਗਾਈ ਗਈ ਹੈ ਇਹ ਪਾਬੰਦੀ ਕੁਝ ਸੋਚ ਸਮਝ ਕੇ ਹੀ ਲਗਾਈ ਹੋਵੇਗੀ, ਉਨ੍ਹਾਂ ਕਿਹਾ ਕਿ ਅਸੀਂ ਅਸਲੇ ਦਾ ਸਮਰਥਨ ਨਹੀਂ ਕਰਦੇ।
ਇਹ ਵੀ ਪੜੋ:- ਗਨ ਕਲਚਰ ਦੇ ਖਿਲਾਫ ਹੁਣ ਵਿਧਾਇਕ ਦੇ ਘਰ ਦੇ ਬਾਹਰ ਲੱਗੇ ਪੋਸਟਰ, ਲਿਖੀ ਇਹ ਸਖਤ ਹਿਦਾਇਤ