ਲੁਧਿਆਣਾ: ਆਮ ਆਦਮੀ ਪਾਰਟੀ ਨੇ ਲੁਧਿਆਣਾ ਤੋਂ ਯੂਥ ਵਿੰਗ ਦੇ ਆਗੂ ਪ੍ਰੋ: ਤੇਜਪਾਲ ਸਿੰਘ ਗਿੱਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਤੇਜਪਾਲ ਸਿੰਘ ਗਿੱਲ ਪੇਸ਼ੇ ਤੋਂ ਪ੍ਰੋਫੈਸਰ ਹਨ ਅਤੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਦੇ ਹੱਕ 'ਚ ਚੋਣ ਪ੍ਰਚਾਰ ਵੀ ਕਰ ਚੁੱਕੇ ਹਨ।
ਇੱਕ ਪਾਸੇ ਜਿੱਥੇ ਕਾਂਗਰਸ ਵੱਲੋਂ ਰਵਨੀਤ ਬਿੱਟੂ, ਲੋਕ ਇਨਸਾਫ਼ ਪਾਰਟੀ ਵੱਲੋਂ ਸਿਮਰਜੀਤ ਸਿੰਘ ਬੈਂਸ ਅਤੇ ਅਕਾਲੀ ਦਲ ਵੱਲੋਂ ਮਹੇਸ਼ਇੰਦਰ ਗਰੇਵਾਲ ਨੂੰ ਲੁਧਿਆਣਾ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ ਉੱਥੇ ਹੀ ਆਮ ਆਦਮੀ ਪਾਰਟੀ ਨੇ ਨੌਜਵਾਨ ਆਗੂ ਤੇਜਪਾਲ ਸਿੰਘ 'ਤੇ ਭਰੋਸਾ ਜਤਾਇਆ ਹੈ।
ਤੇਜਪਾਲ ਸਿੰਘ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਮਾਨਚੈਸਟਰ ਹੈ ਅਤੇ ਸਮਾਰਟ ਸਿਟੀ ਦੀ ਦੌੜ 'ਚ ਸ਼ਾਮਲ ਹੈ ਇਸ ਕਰਕੇ ਲੁਧਿਆਣਾ ਦਾ ਵਿਕਾਸ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ 'ਚ ਕੋਈ ਇੱਕ ਮੁੱਦਾ ਨਹੀਂ ਸਗੋਂ ਸੈਂਕੜੇ ਮੁੱਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣਾ ਚੋਣ ਪ੍ਰਚਾਰ ਬਹੁਤ ਹੀ ਸਰਲ ਅਤੇ ਬਿਨਾਂ ਕਰੋੜਾਂ ਰੁਪਏ ਖਰਚਾ ਕੀਤੇ ਕਰਨਗੇ।