ਕਪੂਰਥਲਾ : ਪੰਜਾਬ ਦੇ ਦਰਿਆਵਾਂ ਵਿੱਚੋਂ ਬਿਆਸ ਇੱਕ ਇਤਿਹਾਸਕ ਦਰਿਆ ਵਜੋਂ ਮੰਨਿਆ ਜਾਂਦਾ ਹੈ। ਇਸ ਵਿੱਚ ਚੱਲਣ ਵਾਲਾ ਬੇੜਾ ਅੱਜ ਵੀ ਲੋਕਾਂ ਦੀ ਜ਼ਿੰਦਗੀ ਵਿੱਚ ਖਾਸ ਥਾਂ ਰੱਖਦਾ ਹੈ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਸੂਬੇ ਦੇ ਬਿਆਸ ਦਰਿਆ ਦੇ ਕੁਝ ਪਿੰਡਾਂ ਦੇ ਲੋਕਾਂ ਨੂੰ ਆਪਣੇ ਖੇਤਾਂ 'ਚ ਕੰਮ ਕਰਨ ਜਾਣ ਲਈ ਬੇੜੇ ਦਾ ਸਹਾਰਾ ਲੈਣਾ ਪੈਂਦਾ ਹੈ। ਇਹ ਬੇੜਾ ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ ਦੇ ਲੋਕਾ ਲਈ ਲਾਈਫ਼ ਲਾਇਨ ਦਾ ਕੰਮ ਕਰਦਾ ਹੈ ਬੇੜੇ ਦੀ ਸਹਾਇਤਾ ਨਾਲ ਲੋਕ ਇੱਕ ਪਿੰਡ ਤੋਂ ਦੂਜੇ ਪਿੰਡ ਅਤੇ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਆਸਾਨੀ ਨਾਲ ਜਾ ਸਕਦੇ ਹਨ। ਉਹ ਦਰਿਆ ਦੇ ਇੱਕ ਕੱਢੇ ਤੋਂ ਦੂਜੇ ਕੰਢੇ ਤੱਕ ਜਾਣ ਲਈ ਇਸ ਬੇੜੇ ਦਾ ਹੀ ਇਸਤੇਮਾਲ ਕਰਦੇ ਹਨ। ਪਿਛਲੇ 20ਸਾਲਾਂ ਤੋਂ ਬਾਬਾ ਹਰੀਦਾਸਪਟਿਆਲੇ ਵਾਲੇ ਇਸ ਬੇੜੇ ਰਾਹੀਂ ਲੋਕਾਂ ਦੀ ਸੇਵਾ ਕਰ ਰਹੇ ਹਨ। ਸੇਵਾ ਦੇ ਚੱਲਦੇ 2015 ਵਿੱਚ ਕੇਂਦਰ ਸਰਕਾਰ ਦੁਆਰਾਬਾਬਾ ਦੀ ਫੋਟੋ ਵਾਲਾ ਕਲੰਡਰ ਵੀ ਜਾਰੀ ਕੀਤਾ ਗਿਆ ਸੀ। ਬਜ਼ੁਰਗ ਹੋਣ ਕਾਰਨ ਬਾਬਾ ਹਰੀਦਾਸ ਦਾ ਬੇੜਾ ਹੁਣਉਨ੍ਹਾਂ ਵੱਲੋਂ ਟ੍ਰੇਨਿੰਗ ਹਾਸਲ ਕਰਕੇ ਮਲਾਹ ਅਮਰਬੀਰ ਸਿੰਘ ਚਲਾਉਂਦਾ ਹੈ ਤੇ ਹੁਣ ਤੱਕ ਇਹ ਬੇੜਾ 40 ਦੇ ਕਰੀਬ ਲੋਕਾਂ ਦੀ ਜਾਨ ਬਚਾ ਚੁੱਕਾ ਹੈ।
ਦੱਸਣਯੋਗ ਹੈ ਕਿ ਇਸ ਬੇੜੇ ਦਾ ਪੰਜਾਬ ਦੇ ਇਤਿਹਾਸ ਨੂੰ ਸਿਰਜਨ ਵਿੱਚ ਵੱਡਾ ਹੱਥ ਹੈ। ਗੋਇੰਦਵਾਲ ਸਾਹਿਬ ਵਿਖੇ ਮੇਲਾ ਲੰਗਣ ਸਮੇਂ ਹਜ਼ਾਰਾਂ ਲੋਕਾਂ ਨੂੰ ਦਰਿਆਦੀ ਸੈਰ ਵੀ ਕਰਵਾਉਂਦਾ ਹੈ। ਇਹੀ ਨਹੀਂ ਜਦੋਂ ਦਰਿਆ ਬਿਆਸ ਵਿੱਚ ਪਾਣੀ ਵੱਧਣ ਕਾਰਨ ਹੜ੍ਹ ਦੀ ਸਥਿਤੀ ਹੁੰਦੀ ਤਾਂ ਇਹ ਬੇੜਾ ਸਰਕਾਰੀ ਮਸ਼ੀਨਰੀ ਦੇ ਨਾਲ ਮੋਢੇ ਨਾਲ ਮੋਢੇ ਜੋੜ ਲੋਕਾਂ ਦੀ ਮਦਦ ਕਰਦਾ ਹੈ। ਇਸ ਬੇੜੇ ਦੀ ਸੇਵਾ ਕਰਨ ਵਾਲੇ ਬਾਬਾ ਹਰੀ ਸਿੰਘ ਇਹ ਸੇਵਾ ਫ੍ਰੀ ਕਰਦੇ ਹਨ ਤੇ ਇਸ ਦਾ ਸਾਰਾ ਖਰਚ ਆਪਣੀ ਨਿੱਜੀ ਜ਼ਮੀਨ ਤੋਂ ਆਉਣ ਵਾਲੇ ਪੈਸੇ ਤੋਂ ਹੀ ਕਰਦੇ ਹਨ।