ETV Bharat / state

ਪਨਸਪ ਅਧਿਕਾਰੀ ਵੱਲੋਂ ਮੰਤਰੀ ਦੇ ਨਾਂ ’ਤੇ ਪੈਸੇ ਲੈ ਕੇ ਤਰੱਕੀ ਲੈਣ ਦੀ ਆਡੀਓ ਵਾਇਰਲ, ਵਿਭਾਗ ਨੇ ਮੁਅਤਲ ਕੀਤਾ ਅਧਿਕਾਰੀ

ਕਪੂਰਥਲਾ ਵਿੱਚ ਇੱਕ ਪਨਸਪ ਅਧਿਕਾਰੀ ਦੀ ਕਿਸੇ ਮੰਤਰੀ ਦਾ ਨਾਮ ਲੈਕੇ ਤਰੱਕੀ ਲੈਣ ਦੀ ਆਡੀਓ ਵਾਇਰਲ (Audio Viral) ਹੋਣ ਤੋਂ ਬਾਅਦ ਵਿਭਾਗ ਨੇ ਤੁਰੰਤ ਐਕਸ਼ਨ ਲੈਂਦਿਆਂ ਸਬੰਧਿਤ ਅਧਿਕਾਰੀ ਨੂੰ ਮੁਅਤਲ ਕਰ ਦਿੱਤਾ ਹੈ।

In Kapurthala, the official was suspended after the audio of a pnsp officer seeking promotion in the name of the minister went viral
ਪਨਸਪ ਅਧਿਕਾਰੀ ਵੱਲੋਂ ਮੰਤਰੀ ਦੇ ਨਾਂ ’ਤੇ ਪੈਸੇ ਲੈ ਕੇ ਤਰੱਕੀ ਲੈਣ ਦੀ ਆਡੀਓ ਵਾਇਰਲ, ਵਿਭਾਗ ਨੇ ਅਧਿਕਾਰੀ ਨੂੰ ਕੀਤਾ ਮੁਅਤਲ
author img

By ETV Bharat Punjabi Team

Published : Nov 20, 2023, 9:31 PM IST

ਵਿਭਾਗ ਨੇ ਅਧਿਕਾਰੀ ਨੂੰ ਕੀਤਾ ਮੁਅਤਲ

ਕਪੂਰਥਲਾ: ਪੰਜਾਬ ਦੇ ਇੱਕ ਮੰਤਰੀ ਦੇ ਨਾਂ 'ਤੇ ਪੈਸੇ ਲੈ ਕੇ ਤਰੱਕੀਆਂ ਲੈਣ ਸਬੰਧੀ ਸੋਸ਼ਲ ਮੀਡੀਆ 'ਤੇ ਚੱਲ ਰਹੀ ਇੱਕ (Social media audio viral regarding promotions) ਆਡੀਓ ਨੂੰ ਲੈ ਕੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ, ਜਿਸ ਵਿੱਚ ਇਹ ਆਡੀਓ ਕਪੂਰਥਲਾ ਦੇ ਜ਼ਿਲ੍ਹਾ ਪੰਚਾਇਤ ਅਫ਼ਸਰ ਦੀ ਦੱਸੀ ਜਾ ਰਹੀ ਹੈ। ਮਾਮਲੇ ਵਿੱਚ ਹੁਣ ਵਿਭਾਗ ਵੱਲੋਂ ਉਕਤ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਇਸ ਵਿੱਚ ਕੋਈ ਕਾਰਨ ਨਹੀਂ ਦੱਸਿਆ ਗਿਆ।

ਆਡੀਓ ਦੀ ਫੋਰੈਂਸਿਕ ਜਾਂਚ: ਇਸ ਸਬੰਧੀ ਜਦੋਂ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੈਮਰੇ 'ਤੇ ਕੁੱਝ ਨਹੀਂ ਕਿਹਾ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹਾ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਕਥਿਤ ਆਡੀਓ ਕਾਲ (Alleged audio call) ਦੇ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਅਤੇ ਇਸ ਆਡੀਓ ਦੀ ਫੋਰੈਂਸਿਕ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕੁੱਝ ਸ਼ੈਲਰ ਮਾਲਕਾਂ ਦੀ ਮਿਲੀਭੁਗਤ ਦਾ ਪਰਦਾਫਾਸ਼ ਕਰਕੇ ਸਰਕਾਰ ਨਾਲ ਕੀਤੀ ਕਰੋੜਾਂ ਰੁਪਏ ਦੀ ਠੱਗੀ ਨੂੰ ਸਾਹਮਣੇ ਨਸ਼ਰ ਕੀਤਾ ਸੀ, ਜਿਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਿਆ ਪਰ ਇਸ ਤੋਂ ਬਾਅਦ ਉਨ੍ਹਾਂ ਸ਼ੈਲਰ ਮਾਲਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਸ਼ੈਲਰ ਮਾਲਕਾਂ ਖ਼ਿਲਾਫ਼ ਕਾਰਵਾਈ ਦੀ ਮੰਗ: ਅਧਿਕਾਰੀ ਨੇ ਕਿਹਾ ਕਿ ਪਹਿਲਾਂ ਵੀ ਉਸ ਦੀ ਇੱਕ ਫਰਜ਼ੀ ਆਡੀਓ ਵਾਇਰਲ (Fake audio viral) ਹੋਈ ਸੀ ਅਤੇ ਉਸ ਤੋਂ ਬਾਅਦ ਹੁਣ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਨੂੰ ਉਹ ਆਪਣੇ ਇਮਾਨਦਾਰੀ ਨਾਲ ਕੰਮ ਕਰਨ ਦਾ ਇਨਾਮ ਸਮਝਦਾ ਹੈ ਪਰ ਇਸ ਨਾਲ ਉਸ ਦਾ ਮਨੋਬਲ ਨਹੀਂ ਟੁੱਟਿਆ ਅਤੇ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ੈਲਰ ਮਾਲਕਾਂ ਵਿਰੁੱਧ ਅਪੀਲ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੀ ਨਿਰਪੱਖ ਜਾਂਚ ਕਰਨ ਅਤੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਮੁਅੱਤਲ ਕੀਤਾ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਕੰਮ ਉਨ੍ਹਾਂ ਤਾਕਤਵਰ ਸ਼ੈਲਰ ਮਾਲਕਾਂ ਦੇ ਦਬਾਅ ਕਾਰਨ ਹੋਇਆ ਹੈ, ਜਿਸ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ, ਨਹੀਂ ਤਾਂ ਵਿਭਾਗ ਦੇ ਮੁਖੀ ਇਮਾਨਦਾਰ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.