ਜਲੰਧਰ:ਇੱਕ ਪਾਸੇ ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਨਾਜਾਇਜ਼ ਮਾਈਨਿੰਗ ਦੀਆਂ ਖੱਡਾਂ ਉਪਰ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਥੇ ਹੀ ਦੂਸਰੇ ਪਾਸੇ ਰੇਤਾ ਬਜਰੀ ਦਾ ਪੁਰਾਣਾ ਕੰਮ ਕਰਨ ਵਾਲੇ ਟਰਾਂਸਪੋਰਟਾਂ ਨਾ ਸਿਰਫ ਪ੍ਰੇਸ਼ਾਨ ਹੋ ਰਹੇ ਨੇ, ਬਲਕਿ ਸੁਖਬੀਰ ਬਾਦਲ ਦੀ ਇਸ ਛਾਪੇਮਾਰੀ ਨੂੰ ਮਹਿਜ਼ ਡਰਾਮਾ ਦੱਸ ਰਹੀ ਹਨ। ਇਸ ਮੌਕੇ ਇਨ੍ਹਾਂ ਟਰਾਂਸਪੋਰਟਾਂ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਤੰਗ ਵੀ ਕੱਸੇ
ਇਨ੍ਹਾਂ ਟਰਾਂਸਪੋਰਟਾਂ ਦਾ ਕਹਿਣਾ ਹੈ। ਕਿ ਅੱਜ ਸੁਖਬੀਰ ਬਾਦਲ ਚਾਹੇ ਖੁਦ ਮਾਈਨਿੰਗ ਦੇ ਖੱਡਾਂ ‘ਚ ਛਾਪੇਮਾਰੀ ਕਰ ਰਹੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕੀ ਇਹ ਕੰਮ ਉਨ੍ਹਾਂ ਵੱਲੋਂ ਖ਼ੁਦ ਸ਼ੁਰੂ ਕੀਤਾ ਗਿਆ ਸੀ।
ਜਲੰਧਰ ਵਿੱਚ ਟਰਾਂਸਪੋਰਟ ਨਗਰ ਵਿਖੇ ਟਰੱਕ ਓਨਰਜ਼ ਸਭਾ ਦੇ ਪ੍ਰਧਾਨ ਵਿਸ਼ਨੂੰ ਜੋਸ਼ੀ ਦਾ ਕਹਿਣਾ ਹੈ, ਕਿ 2007 ਵਿੱਚ ਰੇਤਾ ਦੀ ਪਰਚੀ ਮਹਿਜ਼ ਢਾਈ ਸੌ ਰੁਪਏ ਹੁੰਦੀ ਸੀ। ਜੋ ਅਕਾਲੀ-ਭਾਜਪਾ ਸਰਕਾਰ ਦੇ ਆਉਣ ਤੋਂ ਬਾਅਦ ਸਿੱਧੀ ਪੰਜ ਹਜ਼ਾਰ ਰੁਪਏ ਹੋ ਗਈ।
ਉਨ੍ਹਾਂ ਮੁਤਾਬਿਕ ਜੇ ਹੁਣ ਗੱਲ ਕਰੀਏ ਤਾਂ ਮਾਈਨਿੰਗ ਦੇ ਇਸ ਧੰਦੇ ਨੇ ਪੂਰੇ ਪੰਜਾਬ ਵਿੱਚ ਪੈਰ ਪਸਾਰ ਲਏ ਹਨ, ਅਤੇ ਅੱਜ ਇੱਕ ਪਰਚੀ 16 ਹਜ਼ਾਰ ਰੁਪਏ ਦੀ ਹੈ। ਉਨ੍ਹਾਂ ਮੁਤਾਬਿਕ ਜ਼ਾਹਿਰ ਜਿਹੀ ਗੱਲ ਹੈ, ਕਿ ਇਸ ਮਹਿੰਗਾਈ ਦਾ ਸਿੱਧਾ ਅਸਰ ਉਨ੍ਹਾਂ ਲੋਕਾਂ ‘ਤੇ ਪੈ ਰਿਹਾ ਹੈ, ਜੋ ਆਪਣਾ ਘਰ ਅਤੇ ਦੁਕਾਨਾਂ ਬਣਾ ਰਹੇ ਨੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਨੇਤਾਵਾਂ ਅਤੇ ਸਰਕਾਰੀ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਹੋ ਰਹੀ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੀ ਮਾਈਨਿੰਗ ਰੇਡ ਜਾਰੀ, ਹੁਣ ਮੁਕੇਰੀਆਂ ਸਣੇ 3 ਥਾਂ ਕੀਤੀ ਰੇਡ